ਵਿੰਡੀਜ਼ ਖਿਲਾਫ ਆਖਰੀ T20 ‘ਚ ਚਾਹਲ ਤੋਡ਼ ਸਕਦਾ ਹੈ ਅਸ਼ਵਿਨ ਦਾ ਇਹ ਰਿਕਾਰਡ, ਸਿਰਫ ਕਦਮ ਦੂਰ

by mediateam

ਸਪੋਰਟਸ ਡੈਸਕ — ਮੁੰਬਈ ਦੇ ਵਾਨਖੇੜੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਭਾਰਤ ਅਤੇ ਵਿੰਡੀਜ਼ ਵਿਚਾਲੇ ਸੀਰੀਜ਼ ਦਾ ਆਖਰੀ ਅਤੇ ਤੀਜਾ T20 ਮੁਕਾਬਲਾ ਕੱਲ ਖੇਡਿਆ ਜਾਣਾ ਹੈ। ਅਜਿਹੇ 'ਚ ਇਕ ਵਾਰ ਫਿਰ ਸਭ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ 'ਤੇ ਹੋਣਗੀਆਂ। ਸੀਰੀਜ਼ ਦੇ ਆਖਰੀ T20 'ਚ 1 ਵਿਕਟ ਹਾਸਲ ਕਰਦੇ ਹੀ ਭਾਰਤੀ ਟੀਮ ਦੇ ਗੇਂਦਬਾਜ਼ ਅਸ਼ਵਿਨ ਨੂੰ ਪਿੱਛੇ ਛੱਡਦੇ ਹੋਏ ਯੁਜਵੇਂਦਰ ਭਾਰਤ ਦੇ ਸਭ ਤੋਂ ਸਫਲ T20 ਗੇਂਦਬਾਜ਼ ਬਣ ਜਾਣਗੇ।


ਦਰਅਸਲ ਯੁਜਵੇਂਦਰ ਚਾਹਲ ਟੀਮ ਇੰਡੀਆ ਦੇ ਮੁੱਖ ਸਪਿਨ ਗੇਂਦਬਾਜ਼ ਹਨ। ਜੇਕਰ ਚਾਹਲ ਵੈਸਟਇੰਡੀਜ਼ ਖਿਲਾਫ ਅੱਜ ਹੋਣ ਵਾਲੇ ਇਸ ਮੈਚ 'ਚ 1 ਵਿਕਟ ਲੈ ਲੈਂਦਾ ਹੈ ਤਾਂ ਭਾਰਤ ਲਈ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਰਵਿਚੰਦਰਨ ਅਸ਼ਵਿਨ ਨੇ 52 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਚਾਹਲ ਵੀ 52 ਵਿਕਟਾਂ ਹਾਸਲ ਕਰ ਬਰਾਬਰੀ ਦੇ ਬਣਿਆ ਹੋਇਆ ਹੈ। ਇਸ ਲਈ ਇਹ ਰਿਕਾਰਡ ਬਣਾਉਣ ਦਾ ਚਾਹਲ ਦੇ ਕੋਲ ਇਹ ਆਖਰੀ ਇਕ ਵੱਡਾ ਮੌਕਾ ਹੈ।


ਧਿਆਨ ਯੋਗ ਹੈ ਕਿ ਸਲਾਮੀ ਬੱਲੇਬਾਜ਼ ਲੇਂਡਲ ਸਿਮਨਸ ਨੇ ਸ਼ੁਰੂ 'ਚ ਮਿਲੇ ਜੀਵਨਦਾਨਾਂ ਦਾ ਪੂਰਾ ਫਾਇਦਾ ਚੁੱਕਦਿਆਂ ਐਤਵਾਰ ਨੂੰ ਇੱਥੇ 45 ਗੇਂਦਾਂ 'ਤੇ ਅਜੇਤੂ 67 ਦੌੜਾਂ ਦੀ ਪਾਰੀ ਖੇਡੀ ਜਿਸ ਦੇ ਨਾਲ ਵੈਸਟਇੰਡੀਜ਼ ਨੇ ਭਾਰਤ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ 9 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕੀਤੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।