by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ ਸੀ। ਹਾਲੇ ਉਨ੍ਹਾਂ ਦੇ ਕਤਲ ਦੀ ਹਾਲੇ ਵੀ ਪੁਹਕਗਿਚ ਚੱਲ ਰਹੀ ਹੈ। ਮਰਨ ਤੋਂ ਬਾਅਦ ਵੀ ਸਿੱਧੂ ਦੇ ਕਈ ਗਾਣੇ ਕਿੰਨੇ ਹੀ ਮਹੀਨੇ ਟਰੈਡਿੰਗ ਵਿੱਚ ਰਹੇ ਹਨ। ਹੁਣ ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ ਜੁੜ ਗਿਆ ਹੈ ਯੂਟਿਊਬ ਨੇ ਸਿੱਧੂ ਨੂੰ ਡਾਇਮੰਡ ਪਲੇ ਬਟਨ ਦਿੱਤਾ ਹੈ । ਜ਼ਿਕਰਯੋਗ ਹੈ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਯੂਟਿਊਬ ਤੇ 1 ਕਰੋੜ ਸਬਸਕ੍ਰੀਬਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਮਿਲਿਆ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ ਵਿੱਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਲੋਕ ਸੁਣਦੇ ਹਨ।