ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਨੇ ਮਨਾਇਆ ਜਿਲਾ ਪੱਧਰੀ ਰਾਸ਼ਟਰੀ ਯੁਵਕ ਦਿਵਸ

by mediateam

8 ਮਾਰਚ, ਇੰਦਰਜੀਤ ਸਿੰਘ ਚਾਹਲ - (NRI MEDIA) : 

ਮੀਡਿਆ ਡੈਸਕ, ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਐਡਸ਼ਿਨਲ ਚੀਫ ਸੈਕਟਰੀ  ਸੰਜੇ ਕੁਮਾਰ ਅਤੇ ਡਾਇਰੈਕਟਰ ਅਰਮਿਤ ਗਿੱਲ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨਿਗਰਾਨੀ ਹੇਠ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਜ਼ਿਲਾ ਪੱਧਰੀ ਰਾਸ਼ਟਰੀ ਯੁਵਕ ਦਿਵਸ ਅਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਹਿੰਦੂ ਕੰਨਿਆ ਕਾਲਜ ਦੇ ਪ੍ਰਧਾਨ ਸ਼੍ਤਿਲਕਰਾਜ ਅਗਰਵਾਲ ਦੁਆਰਾ ਕੀਤੀ ਗਈ। ਸਮਾਗਮ ਦੀ ਸ਼ੁਰੁਆਤ ਸ਼ਮਾਰੋਸ਼ਨ ਪ੍ਰਧਾਨ ਜੀ ਦੁਆਰਾ ਕੀਤੀ ਗਈ।


ਉਹਨਾਂ ਦਾ ਸਵਾਗਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਅਤੇ ਆਫ਼ੀਸ਼ੇਟਿੰਗ ਪ੍ਰਿੰਸੀਪਲ ਜਸੰਵਤ ਕੋਰ ਦੁਆਰਾ ਫੁੱਲਾਂ ਦਾ ਗੁੱਲਦਸਤਾ ਦੇ ਕੇ ਕੀਤੀ ਗਈ। ਇਸ ਮੌਕੇ ਤੇ ਮੇਨ ਸਟੇਜ ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਜ਼ਿਲਾ ਭਰ ਵਿੱਚੋ 14 ਭਾਗੀਦਾਰਾ ਨੇ ਹਿੱਸਾ ਲਿਆ ਅਤੇ ਭਾਸ਼ਣ ਪ੍ਰਤੀਯੋਗਿਤਾ ਦਾ ਵਿਸ਼ਾ ਅੋਰਤ ਸ਼ਸ਼ਕਤੀਕਰਨ ਅਤੇ ਸਵਾਮੀ ਵਿਵੇਕਾਨੰਦ ਸੀ। ਜਿਹਨਾਂ ਵਿੱਚੋ ਪਲਕ ਸ਼ਰਮਾਂ ਨੇ ਪਹਿਲਾ ਸਥਾਨ, ਕਵਿਤਾ ਧੀਮਾਨ ਨੇ ਦੂਸਰਾ ਸਥਾਨ ਅਤੇ ਗੁਰਪ੍ਰੀਤ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।


ਇਸ ਤੋ ਇਲਾਵਾਂ ਆਂਫ ਸਟੇਜ ਨਿਬੰਧ ਪ੍ਰਤੀਯੋਗਿਤਾ ਵੀ ਕਰਵਾਈ ਗਈ ਜਿਸ ਵਿੱਚ 64 ਭਾਗੀਦਾਰਾਂ ਨੇ ਹਿੱਸਾ ਲਿਆ ਜਿਹਨਾ ਵਿੱਚੋਂ ਹਰਦੀਪ ਕੋਰ, ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਪਹਿਲਾ ਸਥਾਨ, ਮਿਸ ਆਸ਼ੀਮਾ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਨੇ ਦੂਸਰਾ ਸਥਾਨ ਅਤੇ ਮਿਸ ਹੀਨਾ ਗੁਪਤਾ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਆਂਫ ਸਟੇਜ ਆਈਟਮਾਂ ਵਿੱਚ ਅੋਰਤ ਵਿਸ਼ੇ ਨੂੰ ਲੈ ਕੇ ਇਕ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ ਜਿਸ ਵਿੱਚ 26 ਭਾਗੀਦਾਰਾਂ ਨੇ ਹਿੱਸਾ ਲਿਆ, ਉਹਨਾਂ ਵਿੱਚੋ ਰਵਨੀਤ ਕੋਰ ਨੇ ਪਹਿਲਾਂ ਸਥਾਨ, ਅਮਨਦੀਪ ਕੋਰ ਨੇ ਦੂਸਰਾ ਸਥਾਨ ਅਤੇ ਸਾਹਿਬਦੀਪ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।


ਮੇਨ ਸਟੇਜ ਤੇ ਸਾਂਝ ਕਲਾ ਮੰਚ ਵੱਲੋਂ ਡਾਇਰੈਕਟਰ ਕਰਨ ਦੇਵ ਜਗੋਤਾ ਦੀ ਅਗੁਵਾਈ ਵਿੱਚ "ਕੁਖੋ ਹੀਣੀ ਧਰਤੀ" ਨਾਟਕ ਖੇਡਿਆ ਗਿਆ, ਜਿਸ ਵਿੱਚ ਅੋਰਤ ਦੀ ਸਥਿਤੀ ਬਿਆਨ ਕੀਤੀ ਗਈ ਅਤੇ ਅੋਰਤ ਸ਼ਸ਼ਕਤੀਕਰਨ ਤੇ ਉਪਰ ਕਾਲਜ ਵਿਦਿਆਰਥਣਾਂ ਵਲੋ ਇੱਕ ਪ੍ਰਭਾਵਸ਼ਾਲੀ ਕੋਰੋਗ੍ਰਾਫੀ ਪੇਸ਼ ਕੀਤੀ ਗਈ, ਅੰਤ ਵਿੱਚ ਪੇਸ਼ ਗਿੱਧੇ ਨੇ ਪੂਰੇ ਪੰਡਾਲ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।ਇਸਦੇ ਨਾਲ ਹੀ ਵਿਭਾਗ ਵੱਲੋਂ ਕਾਲਜ ਵਿਚ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਲੜਕੀਆਂ ਨੇ ਵੱਧ ਚੜ ਕੇ ਹਿੱਸਾ ਲਿਆ।


ਇਹਨੀ ਵੱਡੀ ਗਿਣਤੀ ਵਿੱਚ ਖੂਨਦਾਨ ਲਈ ਕੁੜੀਆਂ ਦਾ ਅੱਗੇ ਆਉਣਾ ਇਕ  ਚੰਗੇ ਸਮਾਜ ਦੀ ਨਿਸ਼ਾਨੀ ਲੱਗੀ।ਇਸ ਸਮਾਗਮ ਦੇ ਮੁਖ ਮਹਿਮਾਨ ਡੀ.ਐਸ.ਪੀ. ਕਪੂਰਥਲਾ ਸ਼੍ਰੀ ਸੰਦੀਪ ਸਿੰਘ ਮੰਡ ਜੀ ਸਨ ਉਹਨਾਂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਲੜਕੀਆਂ ਦਾ ਸਮਾਜ ਵਿੱਚ ਅੱਗੇ ਆਉਣਾ ਇੱਕ ਵਧੀਆ ਗੱਲ ਹੈ।


ਹਰੇਕ ਪ੍ਰਤੀਯੋਗਿਤਾ ਵਿੱਚ ਲੜਕੀਆਂ ਦਾ ਇਨਾਮ ਜਿੱਤਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੁੜੀਆ ਕਿਸੇ ਵੀ ਕੰਮ ਵਿੱਚ ਪਿਛੇ ਨਹੀ ਹਨ। ਇਸ ਮੌਕੇ ਤੇ ਉਹਨਾਂ ਨਾਲ ਟਰੈਫਿਕ ਇੰਚਾਰਜ ਇੰਸਪੈਕਟਰ ਰਮੇਸ਼ ਲਾਲ, ਪੀ.ਸੀ.ਆਰ ਇੰਚਾਰਜ ਇੰਸਪੈਕਟਰ ਦੀਪਕ ਸ਼ਰਮਾਂ ਵੀ ਮੋਜੂਦ ਸਨ।


ਸਟੇਜ ਸਕੱਤਰ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਸ਼੍ਰੀਮਤੀ ਜਸਦੀਪ ਕੋਰ ਜੀ ਵੱਲੋਂ ਨਿਭਾਈ ਗਈ ਅਤੇ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਰਿਤੂ ਗੁਪਤਾ, ਸ਼੍ਰੀਮਤੀ ਅਨੁਪਮ ਸਭਰਵਾਲ ਅਤੇ ਮਿਸ ਬਬੀਤਾ ਵੱਲੋਂ ਨਿਭਾਈ ਗਈ।ਇਸ ਮੌਕੇ ਤੇ ਜ਼ਿਲਾ ਕਪੂਰਥਲਾ ਦੇ ਰੈਡ ਰਿੰਬਨ ਕਲੱਬਾਂ ਦੇ ਇੰਚਾਰਜ਼, ਯੂਥ ਕਲੱਬਾਂ ਦੇ ਮੈਂਬਰ ਅਤੇ ਕੋਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਵੀ ਹਾਜ਼ਰ ਹਨ।