ਇੱਕ ਮੰਚ ਤੇ ਇਕੱਠੇ ਹੋ ਨੌਜਵਾਨਾਂ ਨੂੰ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਕਰਾਂਗੇ ਉਪਰਾਲਾ-ਢਿਲੋਂ
ਜੋਗਾ, 13 ਅਪ੍ਰੈਲ(ਅਕਲੀਆ)-ਨੌਜਵਾਨਾਂ ਨੂੰ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਵਾਉਣ, ਖੇਡਾਂ ਨਾਲ ਜੋੜਨ ਦੇ ਉਪਰਾਲੇ ਦੇ ਨਾਲ-ਨਾਲ ਹੋਰ ਮੁੱਦਿਆ ਤੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਦੀ ਮੀਟਿੰਗ ਬੁਰਜ ਢਿੱਲਵਾਂ ਵਿਖੇ ਹੋਈ। ਇਹ ਮੀਟਿੰਗ ਬਲਾਕ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਤੇ ਸਮਾਜ ਸੇਵੀ ਸਰਪੰਚ ਜਗਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ। ਜਗਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਬਹੁਤੇ ਨੌਜਵਾਨ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਆਪਣੇ ਹੱਕਾਂ ਲਈ ਅੱਗੇ ਆਉਣ ਲੱਗ ਪਏ ਹਨ। ਇਸੇ ਤਰਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਗੂਆਂ ਦੇ ਨਾਲ ਮਿਲ ਕੇ ਨੌਜਵਾਨ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਕਿਹਾ ਪਿੰਡਾਂ ਵਿੱਚ ਜਿਲ੍ਹਾ ਪ੍ਰਸ਼ਾਸਨ ਤੇ ਪੰਚਾਇਤਾ ਦੇ ਸਹਿਯੋਗ ਨਾਲ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨੌਜਵਾਨਾਂ ਨੂੰ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਾਡੀ ਟੀਮ ਦਾ ਹਿੱਸਾ ਬਣਨ, ਤਾਂ ਜੋ ਰਲ਼-ਮਿਲ ਆਪਣੇ ਸਰੀਰ ਨੂੰ ਚੰਗੀ ਸਿਹਤ ਦੇਣ ਦੇ ਨਾਲ ਨਾਲ ਹੋਰਨਾਂ ਨੂੰ ਚੰਗੀ ਸੇਧ ਦੇ ਸਕੀਏ। ਢਿਲੋਂ ਨੇ ਕਿਹਾ ਕਿ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਜਿਲ੍ਹੇ ਦੇ ਨਾਲ-ਨਾਲ ਸੂਬੇ ਦੀ ਭਲਾਈ ਲਈ ਆਪਣੇ ਕੰਮ ਜਾਰੀ ਰੱਖਣਗੇ।
ਇਸ ਮੌਕੇ ਹਰਵਿੰਦਰ ਸਿੰਘ ਖਿਆਲਾਂ ਕਲਾਂ, ਜਗਤਾਰ ਸਿੰਘ ਖਿਆਲਾ, ਸਿਕੰਦਰ ਸਿੰਘ ਉਭਾ, ਯੂਥ ਆਗੂ ਕੁਲਵੰਤ ਸਿੰਘ ਉੱਭਾ, ਨਰਿੰਦਰਪਾਲ ਸਿੰਘ ਰੜ੍ਹ, ਕਲੱਬ ਪ੍ਰਧਾਨ ਗੁਰਦੀਪ ਸਿੰਘ ਰੜ੍ਹ, ਜਗਸੀਰ ਸਿੰਘ ਖਿਆਲਾ, ਮਨੀ ਸਿੰਘ ਬੁਰਜ ਹਰੀ, ਪੀਰਾ ਸਿੰਘ ਚੀਮਾ, ਗੱਗੀ ਸਿੰਘ ਉੱਭਾ, ਗੁਰਦੀਪ ਸਿੰਘ ਉੱਭਾ, ਸਨੀ ਸਿੰਘ ਭਾਈਦੇਸਾ, ਬੂਟਾ ਸਿੰਘ ਮਾਨ ਜਿੰਮ, ਲੱਖੀ ਸਿੰਘ ਖੜਕ ਸਿੰਘ ਵਾਲਾ, ਵਿੱਕੀ ਸਿੰਘ, ਬਰਾੜ ਸਿੰਘ, ਪ੍ਰਧਾਨ ਡਾ. ਕੁਲਵੰਤ ਸਿੰਘ, ਵਿੱਕੀ ਸਿੰਘ ਬੁਰਜ ਢਿੱਲਵਾਂ, ਗੁਰਤੇਜ ਸਿੰਘ ਤੇ ਸਰਨੀ ਸਿੰਘ ਬੁਰਜ ਢਿੱਲਵਾਂ, ਬਿੰਦਰ ਸਿੰਘ ਸਕੂਟਰ, ਗੁਰਦੀਪ ਸਿੰਘ ਰੱਲਾ, ਸੁੱਖ ਰਾਏਪੁਰ ਆਦਿ ਨੌਜਵਾਨ ਹਾਜ਼ਰ ਸਨ।
ਤਸਵੀਰ-ਮੀਟਿੰਗ ਦੌਰਾਨ ਗੱਲਬਾਤ ਕਰਨ ਸਮੇਂ ਜਗਦੀਪ ਸਿੰਘ ਢਿਲੋਂ ਤੇ ਹੋਰ।