ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ। ਪੀੜਤ ਪਰਿਵਾਰਿਕ ਮੈਬਰਾਂ ਅਨੁਸਾਰ ਪੁਲਿਸ ਨੇ ਉਨ੍ਹਾਂ ਦੇ ਪੁੱਤ ਨਾਲ ਕੁੱਟਮਾਰ ਕੀਤੀ ਹੈ । ਪਰਿਵਾਰਿਕ ਮੈਬਰਾਂ ਨੇ ਕਿਹਾ ਉਨ੍ਹਾਂ ਦਾ ਪੁੱਤ ਵਿਆਹਿਆ ਸੀ ਤੇ ਉਸ ਦੇ 2 ਬੱਚੇ ਹਨ। ਦੱਸਿਆ ਜਾ ਰਿਹਾ ਸੰਨੀ ਨਾਮ ਦੇ ਨੌਜਵਾਨ ਤੇ ਦੋਸ਼ ਸਨ ਕਿ ਉਹ ਕਿਸੇ ਮਹਿਲਾ ਨੂੰ ਫੋਨ ਅਸ਼ਲੀਲ ਮੈਸਿਜ ਕਰਦਾ ਹੈ। ਜਿਸ ਕਰਕੇ ਉਸ ਨੂੰ ਥਾਣੇ ਬੁਲਾਇਆ ਗਿਆ ਸੀ, ਉੱਥੇ ਪੁਲਿਸ ਵਲੋਂ ਸੰਨੀ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ । ਜਦੋ ਉਸ ਨੂੰ ਹਸਪਤਾਲ ਲਿਜਾਇਆ ਗਿਆ ,ਉੱਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਅਨੁਸਾਰ ਅਜਿਹੀ ਕੋਈ ਗੱਲ ਨਹੀਂ ਹੈ । ਸੰਨੀ ਨੂੰ ਇੱਕ ਮਾਮਲੇ ਦੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਸੰਨੀ ਨੇ ਸੂਰਤ ਦੀ ਇੱਕ ਵਿਆਹੁਤਾ ਨੂੰ ਅਸ਼ਲੀਲ ਮੈਸੇਜ ਕੀਤੇ ਸਨ । ਜਿਸ 'ਤੇ ਮਹਿਲਾ ਵਲੋਂ ਸ਼ਕਾਇਤ ਦਰਜ਼ ਕਾਰਵਾਈ ਗਈ ਸੀ । ਇਸ ਮਾਮਲੇ ਦੀ ਕਾਰਵਾਈ ਲਈ ਸੰਨੀ ਨੂੰ ਥਾਣੇ ਬੁਲਾਇਆ ਗਿਆ ਸੀ ਪਰ ਦੋਵਾਂ ਦਾ ਰਾਜ਼ੀਨਾਮਾ ਹੋ ਗਿਆ ਸੀ। ਕੁਝ ਦਿਨ ਬਾਅਦ ਉਸੇ ਮਹਿਲਾ ਨੂੰ ਇੱਕ ਹੋਰ ਨੰਬਰ ਤੋਂ ਅਸ਼ਲੀਲ ਮੈਸੇਜ ਆਉਂਦੇ ਸਨ ਤੇ ਉਹ ਨੰਬਰ ਸੰਨੀ ਦੇ ਫੋਨ ਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਫਿਰ ਲੜਾਈ ਹੋਈ । ਇਸ ਦੌਰਾਨ ਸੰਨੀ ਨੇ ਆਪਣਾ ਸਿਰ ਕੰਧ ਵਿੱਚ ਮਾਰ ਲਿਆ ,ਜਿਸ ਕਾਰਨ ਹੁਣ ਸੰਨੀ ਦੀ ਮੌਤ ਹੋ ਗਈ ।