by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿੱਖ ਨੌਜਵਾਨਾਂ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਸ਼ਰਾਬ ਪੀਂਦੇ 2 ਨੌਜਵਾਨਾਂ ਨੂੰ ਕਾਬੂ ਕੀਤਾ। ਸਿੱਖ ਜਥੇਬੰਦੀਆਂ ਨੂੰ ਜਦੋ ਇਸ ਘਟਨਾ ਬਾਰੇ ਪਤਾ ਲਗਾ, ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨਾਂ ਨੂੰ ਫੜਿਆ। ਨੌਜਵਾਨਾਂ ਨੇ ਕਿਹਾ ਕਿ ਉਹ ਬੁਢਾ ਦਲ ਨਾਲ ਸਬੰਧਤ ਹਨ ਤੇ ਉਹ ਸ਼ਰਾਬ ਪੀ ਸਕਦੇ ਹਨ। ਸਿੱਖ ਨੌਜਵਾਨਾਂ ਨੇ ਕਿਹਾ ਨਿਹੰਗ ਸਿੰਘ ਦਾ ਬਾਣਾ ਪਾ ਕੇ ਸ਼ਰਾਬ ਪੀਣਾ ਨਿੰਦਣਯੋਗ ਹੈ। ਇਸ ਮਾਮਲੇ ਨੂੰ ਲੈ ਕੇ ਅਹਾਤੇ ਵਿੱਚ ਕਾਫੀ ਸਮੇ ਤੱਕ ਹੰਗਾਮਾ ਹੁੰਦਾ ਰਿਹਾ। ਨਿਹੰਗ ਸਿੰਘ ਨੇ ਹਥਿਆਰਾਂ ਨਾਲ ਸਿੱਖ ਨੌਜਵਾਨਾਂ 'ਤੇ ਹਮਲਾ ਕੇ ਦਿੱਤਾ। ਦੋਵੇ ਨੌਜਵਾਨ ਮੋਗਾ ਤੇ ਸ਼ਾਹਕੋਟ ਦੇ ਰਹਿਣ ਵਾਲੇ ਹਨ ।ਦੋਵਾਂ ਨੌਜਵਾਨਾਂ ਦੀ ਪਛਾਣ ਜਰਨੈਲ ਸਿੰਘ ਤੇ ਗੁਰਪ੍ਰਤਾਪ ਸਿੰਘ ਦੇ ਰੂਪ 'ਚ ਹੋਈ ਹੈ ।ਦੋਵਾਂ ਮਿਲ ਕੇ ਇੱਕ ਪ੍ਰਵਾਸੀ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ ।