by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਟੀ ਦੇ ਪਿੰਡ ਚੂਸਲੇਵੜ ਵਿਖੇ DJ ਪਾਰਟੀ ਦੌਰਾਨ ਚੱਲੀ ਗੋਲ਼ੀ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਰਸਾਲ ਸਿੰਘ ਦੇ ਘਰ ਹੋਏ ਪੋਤਰੇ ਦੀ ਪਾਰਟੀ ਮੌਕੇ ਡੀ.ਜੇ. ’ਤੇ ਨੱਚਦੇ ਸਮੇਂ ਕਿਸੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ ਜੋ ਕਿ ਇਕ ਨੌਜਵਾਨ ਦੇ ਸਿਰ 'ਚ ਜਾ ਵੱਜੀ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਵੇਲ ਸਿੰਘ ਵਜੋਂ ਹੋਈ ਹੈ ਜੋ ਆਪਣੇ ਪਿੱਛੇ ਇਕ ਬੇਟਾ ਤੇ ਦੋ ਬੇਟੀਆਂ ਛੱਡ ਗਿਆ ਹੈ।