by
ਅੰਮ੍ਰਿਤਸਰ (ਐਨ.ਆਰ.ਆਈ. ਮੀਡਿਆ) : ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਲਾਚੀ ਬੇਰੀ ਵਾਲੀ ਸਾਈਡ 'ਤੇ ਛਬੀਲ ਦੇ ਸਾਹਮਣੇ ਇਕ ਨੌਜਵਾਨ ਦੇ ਡੁੱਬਣ ਦੀ ਖਬਰ ਮਿਲੀ ਹੈ, ਜੋ ਹਾਲੇ ਤੱਕ ਨਹੀਂ ਮਿਲਿਆ ਹੈ। ਸੂਤਰਾਂ ਮੁਤਾਬਕ ਅੱਜ 3 ਵਜੇ ਜਦ ਉਕਤ ਵਿਅਕਤੀ ਕੱਪੜਿਆਂ ਸਮੇਤ ਤੈਰਨ ਲੱਗਾ ਤਾਂ ਸੰਭਲ ਨਾ ਹੋਣ ਕਾਰਨ ਸਰੋਵਰ 'ਚ ਡੁੱਬ ਗਿਆ।
ਸ੍ਰੀ ਹਰਿਮੰਦਰ ਸਾਹਿਬ ਦੇ ਐਡੀ: ਮੈਨੇਜਰ ਅਨੁਸਾਰ ਉਕਤ ਵਿਅਕਤੀ ਦੀ ਉਮਰ ਕਰੀਬ 40 ਕੁ ਸਾਲ ਹੈ ਤੇ ਪੁਲਸ ਪ੍ਰਸ਼ਾਸਨ ਨੇ ਇਸ ਨੌਜਵਾਨ ਦੀ ਉਮਰ 25 ਤੋਂ 30 ਸਾਲ ਦੇ ਹੋਣ ਬਾਰੇ ਅਨੁਮਾਨ ਲਗਾਇਆ ਹੈ। ਪੂਰਾ ਪਤਾ ਵਿਅਕਤੀ ਦੇ ਮਿਲਣ 'ਤੇ ਹੀ ਲੱਗ ਸਕਦਾ ਹੈ ਕਿਉਂਕਿ ਉੇਸ ਨੇ ਕੱਪੜਿਆਂ ਸਮੇਤ ਸਰੋਵਰ ਵਿੱਚ ਡੁਬਕੀ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਲਈ ਉਹ ਕਿੱਥੋਂ ਦਾ ਹੈ, ਕੋਈ ਸਬੂਤ ਨਹੀਂ ਮਿਲ ਪਾਇਆ।