ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰੇਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਬਰੇਲੀ 'ਚ ਫਰੀਦਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਅੰਡੇਮਾਨ ਨਿਕੋਬਾਰ ਦੀ ਕੁੜੀ ਨਾਲ PUBG ਖੇਡਦੇ -ਖੇਡਦੇ ਪਿਆਰ ਹੋ ਗਿਆ ਤੇ ਫਿਰ ਦੋਵੇ ਫੇਸਬੁੱਕ 'ਤੇ ਗੱਲ ਕਰਨ ਲੱਗੇ। ਪਿਆਰ ਦੇ ਚਲਦੇ ਕੁੜੀ ਅੰਡੇਮਾਨ ਨਿਕੋਬਾਰ ਤੋਂ ਫਰੀਦਪੁਰ ਆਪਣੇ ਪ੍ਰੇਮੀ ਨੂੰ ਮਿਲਣ ਆ ਗਈ। ਦੱਸਿਆ ਜਾ ਰਿਹਾ ਕਿ ਕੁੜੀ ਦੇ ਪਰਿਵਾਰ ਵਲੋਂ ਜਦੋ ਕੁੜੀ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੇ ਸ਼ਿਕਾਇਤ ਦਰਜ਼ ਕਰਵਾ ਦਿੱਤੀ ।
ਪੁਲਿਸ ਨੇ ਜਦੋ ਮਾਮਲੇ ਦੀ ਜਾਂਚ ਕੀਤੀ ਤਾਂ ਕੁੜੀ ਦੀ ਲੋਕੇਸ਼ਨ ਬਰੇਲੀ 'ਚ ਮਿਲੀ ਉਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਲੱਭ ਕੇ ਉਸ ਦਾ ਮੈਡੀਕਲ ਟੈਸਟ ਕਰਵਾਇਆ। ਜਿਸ ਤੋਂ ਬਾਅਦ ਕੁੜੀ ਨੂੰ ਪੁਲਿਸ ਵਾਪਸ ਲੈ ਗਈ । ਜਾਣਕਾਰੀ ਅਨੁਸਾਰ ਫਰੀਦਪੁਰ ਦਾ ਨੌਜਵਾਨ ਰਾਜਪਾਲ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਹ ਮੋਬਾਈਲ 'ਤੇ PUBG ਖੇਡਦਾ ਸੀ। PUBG ਖੇਡਦੇ ਹੋਇਆ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਕੁਝ ਸਮਾਂ ਗੱਲ ਕਰਨ ਤੋਂ ਬਾਅਦ ਕੁੜੀ ਨੇ ਨੌਜਵਾਨ ਨੂੰ ਮਿਲਣ ਲਈ ਕਿਹਾ। ਕੁੜੀ ਰਾਜਪਾਲ ਨੂੰ ਮਿਲਣ ਲਈ ਅੰਡੇਮਾਨ ਪਹੁੰਚ ਗਈ ।