ਵਿਆਹ ਚ ਅੜੀਕਾ ਬਣਨ ਵਾਲੀ ਦੋਸਤ ਔਰਤ ਤੋਂ ਤੰਗ ਆ ਕੇ ਨੋਜਵਾਨ ਨੇ ਕੀਤੀ ਆਤਮਹੱਤਿਆ

by vikramsehajpal

ਬੁਢਲਾਡਾ (ਕਰਨ) : ਵਿਆਹ ਵਿੱਚ ਅੜੀਕਾ ਬਣਨ ਵਾਲੀ ਸਾਬਕਾ ਦੋਸਤ ਔਰਤ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 11 ਦੇ ਵਸਨੀਕ ਸੁਖਵਿੰਦਰ ਸਿੰਘ(25) ਦੀ ਦੋਸਤੀ ਨੇੜੇ ਦੇ ਇੱਕ ਪਿੰਡ ਦੀ ਔਰਤ ਨਾਲ ਸੀ ਜਿਸ ਕੋਲ ਇੱਕ ਬੱਚਾ ਵੀ ਹੈ ਨਾਲ ਕਿਸੇ ਕਾਰਨ ਕਰਕੇ ਝਗੜਾ ਹੋ ਗਿਆ। ਪਤਾ ਲੱਗਿਆ ਹੈ ਕਿ ਉਪਰੋਕਤ ਵਿਅਕਤੀ ਇਸ ਪੁਰਾਣੀ ਦੋਸਤ ਨੂੰ ਛੱਡ ਕੇ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਵਿੱਚ ਉਕਤ ਔਰਤ ਅੜੀਕਾ ਬਣੀ ਹੋਈ ਸੀ। ਜਿਸਤੇ ਸੁਖਵਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਲਈ ਅਤੇ ਜ਼ੇਰੇ ਇਲਾਜ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋਂ ਦੱਸਿਆ ਕਿ ਮ੍ਰਿਤਕ ਵੱਲੋਂ ਲਿਿਖਆ ਸੁਸਾਇਡ ਨੋਟ ਵੀ ਪੁਲਿਸ ਨੂੰ ਦੇ ਦਿੱਤਾ ਹੈ। ਜਿਸ ਵਿੱਚ ਉਸਨੇ ਵਿਆਹ ਵਿੱਚ ਅੜੀਕਾ ਬਣਨ ਵਾਲੀ ਸਾਬਕਾ ਦੋਸਤ ਔਰਤ ਨੂੰ ਆਪਣੀ ਜਾਨ ਦਾ ਜਿੰਮੇਵਾਰ ਦੱਸਿਆ ਹੈ। ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਆਤਮਹੱਤਿਆ ਮਾਮਲੇ ਵਿੱਚ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੋਪ ਦਿੱਤੀ ਹੈ ਅਤੇ ਇਸ ਦੀ ਜਾਂਚ ਸਹਾਇਕ ਥਾਣੇਦਾਰ ਗੁੁਰਚਰਨ ਸਿੰਘ ਕਰ ਰਹੇ ਹਨ। ਪੁਲਿਸ ਨੂੰ ਸੁਸਾਇਡ ਨੋਟ ਪ੍ਰਾਪਤ ਹੋ ਚੁੱਕਿਆ ਹੈ। ਜਿਸ ਨੂੰ ਜਾਚ(ਲਿਖਤ) ਲਈ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਉਸਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ਅਤੇ ਸੰਬੰਧਤ ਔਰਤ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇਗੀ। ਉੱਧਰ ਮ੍ਰਿਤਕ ਦੀ ਮਾਤਾ ਨੇ ਇੰਨਸਾਫ ਦੀ ਮੰਗ ਕਰਦਿਆਂ ਪੁੱਤਰ ਦੀ ਮੋਤ ਦਾ ਕਾਰਨ ਬਣਨ ਵਾਲੀ ਉਪਰੋਕਤ ਔਰਤ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਫੋਟੋ: ਬੁਢਲਾਡਾ: ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਦੀ ਫਾਇਲ ਫੋਟੋ।