ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛੋਟੇ-ਛੋਟੇ ਬੱਚੇ ਵੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਬਿਹਾਰ ਦੇ ਇਕ ਪਿੰਡ ਵਿੱਚ 6 ਨਾਬਾਲਿਗ ਲੜਕਿਆਂ ਨੇ 2 ਨਾਬਾਲਿਗ ਬੱਚੀਆਂ ਨਾਲ ਜਬਰ ਜਨਾਹ ਕੀਤਾ ਹੈ।
ਇਸ ਤੋਂ ਬਾਅਦ ਬੱਚੀਆਂ ਨੂੰ 3 ਰੁਪ ਦਿੱਤੇ ਅਤੇ ਕਿਹਾ ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਹੀਂ ਦੱਸਣਾ। ਜਾਣਕਾਰੀ ਮਿਲਣ ਪਿੱਛੋਂ ਬਰਬੀਘਾ ਥਾਣਾ ਪੁਲਿਸ ਨੇ ਛਾਪੇਮਾਰੀ ਕਰ ਕੇ ਘਟਨਾ ਵਿੱਚ ਸ਼ਾਮਲ 2 ਬੱਚਿਆਂ ਨੂੰ ਫੜਿਆ ਹੈ। 4 ਲੜਕੇ ਫ਼ਰਾਰ ਹਨ। ਘਟਨਾ ਦੇ ਸਬੰਧ ਵਿੱਚ ਪੀੜਤਾ ਦੀ ਦਾਦੀ ਨੇ ਬਰਬੀਘਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਸਾਰੇ 6 ਦੋਸਤਾਂ ਨੇ ਮੋਬਾਈਲ ਉਤੇ ਅਸ਼ਲੀਲ ਫਿਲਮ ਦੇਖੀ। ਉਥੋਂ ਕੁਝ ਹੀ ਦੂਰ ਪਿੰਡ ਦੇ ਖੇਤ ਵਿੱਚ ਦੋ ਬੱਚੀਆਂ ਸਾਗ ਤੋੜ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀਆਂ ਨਾਲ ਜਬਰ-ਜਨਾਹ ਕੀਤਾ।
ਪੁਲਿਸ ਇੰਚਾਰਜ ਨੇ ਦੱਸਿਆ ਕਿ ਘਟਨਾ ਸਬੰਧੀ ਵਿਚ ਪੀੜਤਾ ਦੀ ਦਾਦੀ ਨੇ ਕੇਸ ਦਰਜ ਕਰਵਾਇਆ ਹੈ। ਫੜੇ ਗਏ ਦੋਵੇਂ ਬੱਚਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦਾਦੀ ਨੇ ਦੱਸਿਆ ਕਿ ਉਸ ਦੀ ਪੋਤੀ ਜਦ ਘਰ ਆਈ ਤਾਂ ਉਹ ਰੋਣ ਲੱਗ ਪਈ ਸੀ। ਉਸ ਨੂੰ ਜਦ ਦੁਬਾਰ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ।