by jaskamal
ਨਿਊਜ਼ ਡੈਸਕ (ਜਸਕਮਲ) : ਭਾਰਤੀ ਲੋਕ ਤੰਤਰ ਦਾ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਪਰ ਸੋਚ ਕੇ ਦੇਖੋ ਜਦੋਂ ਲੋਕਾਂ ਦੀ ਆਵਾਜ਼ ਸਰਕਾਰੇ-ਦਰਬਾਰੇ ਪਹੁੰਚਾਉਣ ਵਾਲੇ ਪੱਤਰਕਾਰ ਖੁਦ ਹੀ ਕਿਸੇ ਦੀ ਤਸ਼ੱਦਦ ਦਾ ਸ਼ਿਕਾਰ ਹੋ ਜਾਣ ਤਾਂ ਆਮ ਲੋਕ ਇਨਸਾਫ ਬਾਰੇ ਕਿਵੇਂ ਸੋਚਣ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਵੱਡੇ ਸਿਆਸਤਦਾਨ ਰਾਣਾ ਗੁਰਜੀਤ ਸਿੰਘ ਦੀ ਖੰਡ ਮਿੱਲ ਦਾ ਪਰਦਾਫਾਸ਼ ਕਰਨ ਲਈ ਪੱਤਰਕਾਰ ਮਨਦੀਪ ਧਰਦਿਓਂ ਵੱਲੋਂ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੋਕਾਂ ਤਕ ਆਪਣੇ ਕਾਲ਼ੇ ਕੰਮ ਦੀ ਸੱਚਾਈ ਨੂੰ ਪਹੁੰਚਣ ਤੋਂ ਰੋਕਣ ਲਈ ਉਕਤ ਸਿਆਸਤਦਾਨ ਵੱਲੋਂ ਪੱਤਰਕਾਰ ਦਾ ਕੀ ਹਾਲ ਕੀਤਾ ਜਾਂਦਾ ਹੈ ਇਹ ਤੁਸੀਂ ਆਪ ਵੀਡੀਓ 'ਚ ਦੇਖ ਸਕਦੇ ਹੋ।