ਨਿਊਜ਼ ਡੈਸਕ (ਜਸਕਮਲ) : 48 ਸਾਲਾਂ ਦੀ ਉਮਰ 'ਚ 14 ਔਰਤਾਂ ਨਾਲ ਵਿਆਹ ਕਰਨ ਵਾਲੇ ਇਕ ਵਿਅਕਤੀ ਨੂੰ ਭੁਵਨੇਸ਼ਵਰ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਓਡੀਸ਼ਾ ਦੇ ਰਹਿਣ ਵਾਲੇ ਵਿਅਕਤੀ ਨੇ ਭੱਜਣ ਤੋਂ ਪਹਿਲਾਂ ਇਨ੍ਹਾਂ ਔਰਤਾਂ ਤੋਂ ਪੈਸੇ ਲਏ ਸਨ। ਹਾਲਾਂਕਿ ਗ੍ਰਿਫਤਾਰ ਵਿਅਕਤੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਡਿਪਟੀ ਕਮਿਸ਼ਨਰ ਪੁਲਿਸ ਉਮਾਸ਼ੰਕਰ ਦਾਸ ਨੇ ਦੱਸਿਆ ਕਿ ਦੋਸ਼ੀ ਨੇ 1982 'ਚ ਪਹਿਲੀ ਵਾਰ ਵਿਆਹ ਕੀਤਾ ਸੀ ਤੇ 2002 'ਚ ਦੂਜੀ ਪਤਨੀ ਬਣਾਈ ਸੀ। ਦਾਸ ਨੇ ਕਿਹਾ ਕਿ 2002 ਤੇ 2020 ਦੇ ਵਿਚਕਾਰ, ਉਸਨੇ ਵਿਆਹ ਸੰਬੰਧੀ ਵੈੱਬਸਾਈਟਾਂ ਰਾਹੀਂ ਦੂਜੀਆਂ ਔਰਤਾਂ ਨਾਲ ਦੋਸਤੀ ਕੀਤੀ ਤੇ ਦੂਜੀਆਂ ਪਤਨੀਆਂ ਨੂੰ ਦੱਸੇ ਜਾਂ ਉਨ੍ਹਾਂ ਤੋਂ ਤਲਾਕ ਕਰਵਾਏ ਬਿਨਾਂ ਵਿਆਹ ਕਰਵਾ ਲਿਆ।
ਇਹ ਵਿਅਕਤੀ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਆਪਣੀ ਪਿਛਲੀ ਪਤਨੀ ਨਾਲ ਰਹਿ ਰਿਹਾ ਸੀ, ਜੋ ਦਿੱਲੀ 'ਚ ਇਕ ਸਕੂਲ ਅਧਿਆਪਕ ਸੀ। ਉਸ ਨੂੰ ਕਿਸੇ ਤਰ੍ਹਾਂ ਉਸ ਦੇ ਪੁਰਾਣੇ ਵਿਆਹਾਂ ਬਾਰੇ ਪਤਾ ਲੱਗਾ ਤੇ ਉਸ ਨੇ ਪੁਲਿਸ ਨੂੰ ਇਸ ਸ਼ਿਕਾਇਤ ਕੀਤੀ। ਜਾਣਕਾਰੀ ਅਨੁਸਾਰ ਉਹ ਮੱਧ-ਉਮਰ ਦੀਆਂ ਕੁਆਰੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।