by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 8 ਨਵੰਬਰ ਯਾਨੀ ਅੱਜ ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ ਵੀ ਲੱਗ ਰਿਹਾ ਹੈ। ਜਦੋ ਸੂਰਜ ਤੇ ਚੰਦਰਮਾ ਵਿਚਾਲੇ ਧਰਤੀ ਆ ਜਾਂਦੀ ਹੈ ਤਾਂ ਚੰਦਰ ਗ੍ਰਹਿਣ ਲੱਗਦਾ ਹੈ। ਇਹ ਗ੍ਰਹਿਣ ਭਾਰਤ ਸਮੇਤ ਹੋਰ ਵੀ ਦੇਸ਼ ਵਿੱਚ ਦੇਖਿਆ ਜਾ ਸਕੇਗਾ। ਭਾਰਤ 'ਚ ਚੰਦਰ ਗ੍ਰਹਿਣ ਸ਼ਾਮ 5.30 ਵਜੇ ਸ਼ੁਰੂ ਹੋਵੇਗਾ ਜਦਕਿ ਸ਼ਾਮ 6.19 ਵਜੇ ਖਤਮ ਹੋਵੇਗਾ। ਕਿਹਾ ਜਾਂਦਾ ਹੈ ਕਿ ਇਸ ਗ੍ਰਹਿਣ ਦੌਰਾਨ ਕੁਝ ਮਹੱਤਵਪੂਰਨ ਕੰਮ ਕੀਤੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਕਾਰੋਬਾਰ ਵਿੱਚ ਨੁਕਸਾਨ ਝੱਲ ਰਹੇ ਲੋਕਾਂ ਲਈ ਇਹ ਉਪਾਅ ਕਾਫੀ ਫਾਇਦੇਮੰਦ ਹਨ ।
ਘਰ ਵਿੱਚ ਸਾਫ ਥਾਂ ਤੇ ਆਸਣ ਲਗਾ ਕੇ ਬੈਠੋ
ਮੰਤਰ ਦਾ ਜਾਪ ਕਰਦੇ ਭਗਵਾਨ ਸ਼ਿਵ ਤੇ ਮਾਤਾ ਕਾਲੀ ਦਾ ਸਿਮਰਨ ਕਰੋ
ਚੰਦਰ ਗ੍ਰਹਿਣ ਤੋਂ ਪਹਿਲਾ ਇਸ਼ਨਾਨ ਕਰੋ
ਚਮੇਲੀ ਦੇ ਤੇਲ ਨਾਲ ਦੀਵਾ ਜਗਾਓ