ਆਗਰਾ ਦਾ ਨਾਂਅ ਬਦਲਣ ਜਾ ਰਹੇ ਨੇ ਯੋਗੀ ਜੀ..!

by mediateam

ਨਵੀਂ ਦਿੱਲੀ (Vikram Sehajpal) : ਉੱਤਰ ਪ੍ਰਦੇਸ਼ ਦੇ ਸਰਕਾਰ ਨੇ ਹੁਣ ਇੱਕ ਨਵੇਂ ਸ਼ਹਿਰ ਦਾ ਨਾਂਅ ਬਦਲਣ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਇਹ ਗੱਲ ਕਿਸੇ ਕੋਈ ਆਮ ਸ਼ਹਿਰ ਦਾ ਨਾਂਅ ਬਦਲਣ ਦੀ ਨਹੀਂ ਸਗੋਂ ਦੇਸ਼ ਦੇ ਅਜੂਬੇ ਵਾਲੇ ਸ਼ਹਿਰ ਆਗਰਾ ਦੀ ਹੋ ਰਹੀ ਹੈ। ਬਿੜਕਾਂ ਹਨ ਕਿ ਹੁਣ ਆਗਰਾ ਦਾ ਨਾਂਅ ਬਦਲ ਕੇ ਅਗਰਵਨ ਰੱਖਿਆ ਜਾਵੇਗਾ। ਯੋਗੀ ਸਰਕਾਰ ਨੇ ਆਗਰਾ ਦਾ ਨਾਂਅ ਬਦਲ ਕੇ ਅਗਰਵਨ ਰੱਖਣ ਦਾ ਮਨ ਬਣਾ ਲਿਆ ਹੈ। ਇਸ ਸਬੰਧੀ ਅੰਬੇਦਕਰ ਯੂਨੀਵਰਸਿਟੀ ਤੋਂ ਇਸ ਸਬੰਧੀ ਇਤਿਹਾਸ ਦਾ ਜਾਣਕਾਰੀ ਮੰਗੀ ਹੈ ਜਿਸ ਬਾਬਤ ਕੁਝ ਨਾਂਵਾਂ ਦੇ ਵੇਰਵੇ ਵੀ ਸਾਹਮਣੇ ਆ ਰਹੇ ਹਨ।

ਯੋਗੀ ਸਰਕਾਰ ਨੇ ਇਸ ਸਬੰਧੀ ਇਤਿਹਾਸਕਾਰਾਂ ਨਾਲ਼ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਕੁਝ ਇਤਿਹਾਸਕਾਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਆਗਰਾ ਦਾ ਪਹਿਲਾ ਨਾਂਅ ਅਗਰਵਨ ਸੀ।ਇਹ ਵੀ ਜ਼ਿਕਰ ਕਰ ਦਈਏ ਕਿ ਭਾਜਪਾ ਦੇ ਸਾਬਕਾ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਆਗਰਾ ਦਾ ਨਾਂਅ ਬਦਲ ਕੇ ‘ਅਗਰਵਨ’ ਕਰਨ ਦੀ ਮੰਗ ਕੀਤੀ ਸੀ। ਜਗਨ ਪ੍ਰਸਾਦ ਗਰਗ ਦੀ ਮੌਤ ਤੋਂ ਬਾਅਦ ਸਰਕਾਰ ਨੇ ਇਸ ਪ੍ਰਸਤਾਵ ਦੀ ਜ਼ਿੰਮੇਵਾਰੀ ਹੁਣ ਅੰਬੇਡਕਰ ਯੂਨੀਵਰਸਿਟੀ ਹਵਾਲੇ ਕੀਤੀ ਹੈ।

ਇਸ ਤੋਂ ਸਾਰੇ ਭਲੀ ਭਾਂਤੀ ਜਾਣੂ ਹੀ ਹਨ ਕਿ ਯੋਗੀ ਸਰਕਾਰ ਸ਼ਹਿਰਾਂ ਦੇ ਨਾਂਅ ਬਦਲਣ ਕਰਕੇ ਪਹਿਲਾਂ ਹੀ ਸੁਰਖ਼ੀਆਂ ਵਿੱਚ ਰਹਿੰਦੀ ਹੈ। ਜੇ ਯਾਦ ਹੋਵੇ ਤਾਂ ਪਹਿਲਾ ਯੋਗੀ ਸਰਕਾਰ ਨੇ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਯਾਗਰਾਜ ਤੇ ਫਿਰ ਬਨਾਰਸ ਦਾ ਵਾਰਾਨਸੀ ਇਸ ਤੋਂ ਬਾਅਦ ਫ਼ੈਜ਼ਾਬਾਦ ਦਾ ਅਯੁੱਧਿਆ ਕਰ ਚੁੱਕੀ ਹੈ। ਇੰਨਾ ਹੀ ਨਹੀਂ ਮੁਗ਼ਲਸਰਾਅਏ ਸਟੇਸ਼ਨ ਦਾ ਨਾਂਅ ਬਦਲ ਕੇ ਪੰਡਤ ਦੀਨਦਿਆਲ ਉਪਾਧਿਆਇ ਜੰਕਸ਼ਨ ਕੀਤਾ ਜਾ ਰਿਹਾ ਹੈ।