ਬੈਂਗਲੁਰੂ (ਨੇਹਾ) : ਕਰਨਾਟਕ 'ਚ ਪੁਲਸ ਨੇ ਇਕ ਯੋਗਾ ਟੀਚਰ ਨੂੰ ਬਲਾਤਕਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਚਿਕਮਗਲੁਰੂ ਜ਼ਿਲ੍ਹੇ ਦੀ ਹੈ। ਯੋਗਾ ਟੀਚਰ ਨੇ ਇੱਕ ਗੈਰ-ਰਿਵਾਸੀ ਭਾਰਤੀ (ਐਨਆਰਆਈ) ਔਰਤ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਦੀ ਪਛਾਣ 54 ਸਾਲਾ ਪ੍ਰਦੀਪ ਉੱਲਾਲ ਵਜੋਂ ਹੋਈ ਹੈ। ਔਰਤ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਦੋਸ਼ੀ ਅਧਿਆਪਕ ਨੂੰ ਫੜ ਲਿਆ ਗਿਆ। ਦੋਸ਼ੀ ਚਿਕਮਗਲੁਰੂ ਕੇਵਲਾ ਫਾਊਂਡੇਸ਼ਨ ਚਲਾਉਂਦਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376 (2) (ਐਨ) ਤਹਿਤ ਕੇਸ ਦਰਜ ਕਰ ਲਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਔਰਤ ਮੂਲ ਰੂਪ ਤੋਂ ਪੰਜਾਬ ਦੀ ਰਹਿਣ ਵਾਲੀ ਹੈ। ਪਰ ਉਹ 2000 ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੀ ਹੈ। ਆਪਣੀ ਸ਼ਿਕਾਇਤ 'ਚ ਮਹਿਲਾ ਨੇ ਯੋਗਾ ਟੀਚਰ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਹ ਕਰਨਾਟਕ ਵਿੱਚ ਉਲਾਲ ਨੂੰ ਤਿੰਨ ਵਾਰ ਜਾ ਚੁੱਕੀ ਹੈ। ਮਹਿਲਾ ਦੋਸ਼ੀ ਤੋਂ ਆਨਲਾਈਨ ਯੋਗਾ ਕਲਾਸਾਂ ਲਾਉਂਦੀ ਸੀ। ਮਹਿਲਾ ਦੀ ਸ਼ਿਕਾਇਤ ਮੁਤਾਬਕ ਦੋਸ਼ੀ ਯੋਗਾ ਟੀਚਰ ਉਸ ਨੂੰ ਦੱਸਦਾ ਸੀ ਕਿ ਉਨ੍ਹਾਂ ਦਾ ਪਿਛਲੇ ਜਨਮ 'ਚ ਰਿਸ਼ਤਾ ਸੀ। ਉਸ ਨੇ ਅਧਿਆਤਮਿਕਤਾ, ਊਰਜਾ ਅਤੇ ਬ੍ਰਹਮ ਪਿਆਰ ਬਾਰੇ ਗੱਲ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਦੌਰਾਨ ਔਰਤ ਗਰਭਵਤੀ ਵੀ ਹੋ ਗਈ। ਹਾਲਾਂਕਿ ਉਸ ਦਾ ਗਰਭਪਾਤ ਹੋ ਚੁੱਕਾ ਹੈ।