ਅੰਮ੍ਰਿਤਸਰ ‘ਚ 2 ਨਸ਼ਾ ਤਸਕਰਾਂ ਦੇ ਘਰਾਂ ‘ਤੇ ਚੱਲਿਆ ਪੀਲਾ ਪੰਜਾ

by nripost

ਅੰਮ੍ਰਿਤਸਰ (ਨੇਹਾ): ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਨਸ਼ਾ ਤਸਕਰ ਅਨਵਰ ਗਿੱਲ ਅਤੇ ਅਭੀ ਵਾਸੀ ਮਕਾਨ ਨੰ: 468, ਪਿੰਡ ਗੁਮਟਾਲਾ ਥਾਣਾ ਕੰਟੋਨਮੈਟ ਦਾ ਘਰ ਜੇ ਸੀ ਬੀ ਮਸ਼ੀਨ ਅਤੇ ਮਜ਼ਦੂਰ ਲਗਾ ਕੇ ਮਲੀਆਮੇਟ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਦਰਜ ਹਨ, ਜਿਨਾਂ ਵਿੱਚੋਂ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦਾ ਮੁਕਦਮਾ ਵੀ ਹੈ।

ਉਹਨਾਂ ਕਿਹਾ ਕਿ ਇਸ ਉੱਤੇ ਲੱਗੀਆਂ ਇਹ ਧਰਾਵਾਂ ਅਤੇ ਇਸ ਦੀ ਕੇਸ ਹਿਸਟਰੀ ਤੋਂ ਸਪਸ਼ਟ ਹੈ ਕਿ ਇਹ ਨਸ਼ਾ ਤਸਕਰੀ ਦੇ ਧੰਦੇ ਵਿੱਚ ਲੰਮੇ ਸਮੇਂ ਤੋਂ ਸ਼ਾਮਿਲ ਹੈ ਅਤੇ ਇਸ ਸਮੇ ਵੀ ਜੇਲ੍ਹ ਵਿਚ ਹਨ। ਉਨ੍ਹਾਂ ਦੱਸਿਆ ਕਿ ਅਨਵਰ ਗਿਲ ਉਰਫ ਰਿੰਕੂ ਅਤੇ ਅਭੀ ਦੋਂਵੇਂ ਚਚੇਰੇ ਭਰਾ ਹਨ ਅਤੇ ਇਕੋ ਹੀ ਮਕਾਨ ਵਿਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅਨਵਰ ਗਿਲ ਤੇ 5 ਮੁਕੱਦਮੇ ਦਰਜ਼ ਹਨ ਜਦਕਿ ਅਭੀ ਤੇ ਇਕ ਐਨਡੀਪੀਐਸ ਐਕਟ ਤੇ ਇਕ ਆਰਮਜ਼ ਐਕਟ ਦਾ ਮੁਕੱਦਮਾ ਦਰ਼ਜ ਹੈ।