ਨਵੀਂ ਦਿੱਲੀ: ਸ਼ਿਓਮੀ ਨੇ ਭਾਰਤੀ ਬਾਜ਼ਾਰ ‘ਚ ਬੁੱਧਵਾਰ ਨੂੰ ਰੇਡਮੀ 8 ਸੀਰੀਜ ਦੇ ਲੇਟੇਸਟ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਦੋ ਵੈਰੀਅੰਟ ਲਾਂਚ ਕੀਤੇ ਹਨ। ਇਸ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੀ ਕੀਮਤ 7,999 ਰੁਪਏ ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਕੀਮਤ 8,999 ਰੁਪਏ ਹੈ। ਫੋਨ ਦੀ ਪਹਿਲੀ ਸੇਲ 12 ਅਕਤੂਬਰ ਰਾਤ 12 ਵਜੇ ਤੋਂ ਸ਼ੁਰੂ ਹੋਵੇਗੀ।
ਹੁਣ ਜਾਣੋ ਰੇਡਮੀ 8 ‘ਚ ਕੀ ਕੁਝ ਖਾਸ ਹੋਵੇਗਾ:
ਫੋਨ ‘ਚ ਡਿਊਲ ਰਿਅਰ ਕੈਮਰਾ ਸੈਟਅੱਪ ਹੈ ਜਿਸ ‘ਚ 12 ਮੈਗਾਪਿਕਸਲ ਦਾ ਮੇਨ ਕੈਮਰਾ ਹੈ ਜੋ ਸੋਨੀ IMX363 ਇਮੇਜ਼ ਸੈਂਸਰ ਨਾਲ ਲੈਸ ਹੈ। ਇਸ ਦੇ ਨਾਲ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਸੇਫਟੀ ਲਈ ਫੋਨ ‘ਚ ਫਿੰਗਰਪ੍ਰਿੰਟ ਸਕੈਨਰ ਤੇ ਫੇਸ ਅਨਲਾਕ ਜਿਹੇ ਫੀਚਰਸ ਹਨ। ਇਸ ਦੇ ਨਾਲ ਹੀ ਫੋਨ ‘ਚ 5000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।
ਇਸ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ‘ਚ ਯੂਐਸਬੀ ਟਾਈਪ ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਹ 18 ਵਾਟ ਚਾਰਜਰ ਨੂੰ ਸਪੋਰਟ ਕਰਦਾ ਹੈ ਜਦਕਿ ਫੋਨ ਦੇ ਬਾਕਸ ‘ਚ 10 ਵਾਟ ਦਾ ਚਾਰਜਰ ਮਿਲਦਾ ਹੈ। ਕੰਪਨੀ ਨੇ ਰੇਡਮੀ 8 ਨੂੰ ਆਰਾ ਮਿਰਰ ਡਿਜ਼ਾਇਨ ਦਿੱਤੀ ਹੈ। ਇਹ ਸਪਾਇਰ ਬੱਲੂ, ਰੂਬੀ ਰੈਡ ਤੇ ਓਨਿਕਸ ਬਲੈਕ ਕਲਰ ‘ਚ ਉਪਲੱਬਧ ਹੈ। ਇਸ ਦੇ ਨਾਲ ਹੀ ਫੋਨ ਦੀ ਮੈਮਰੀ ਨੂੰ ਕਾਰਡ ਦੀ ਮਦਦ ਨਾਲ 512 ਜੀਬੀ ਤਕ ਵਧਾਇਆ ਜਾ ਸਕਦਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।