by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆਂ ਦੀ ਸਭ ਤੋਂ ਬਜ਼ੁਰਗ ਮਹਿਲਾ ਫ੍ਰੈਚ ਨਨ ਲੁਸੀਲ ਰੈਡਨ ਦਾ 118 ਸਾਲ ਦੀ ਉਮਰ 'ਚ ਦੇਹਤਾ ਹੋ ਗਿਆ। ਉਸ ਨੇ ਫਰਾਂਸ ਦੇ ਟੁਲੋਨ ਸ਼ਹਿਰ 'ਚ ਆਖਰੀ ਸਾਹ ਲਿਆ ਹੈ। ਦੱਸਿਆ ਜਾ ਰਿਹਾ ਰੈਡਨ ਦੇ ਦੇਹਾਂਤ ਨਾਲ ਉਸ ਦੇ ਪਰਿਵਾਰਿਕ ਮੈਬਰਾਂ ਨੂੰ ਕਾਫੀ ਦੁੱਖ ਹੋਇਆ । ਫ੍ਰੈਚ ਨਨ ਲੁਸੀਲ ਰੈਡਨ ਦੀ ਇੱਛਾ ਆਪਣੇ ਪਿਆਰੇ ਭਰਾ ਨੂੰ ਮਿਲਣ ਦੀ ਸੀ, ਉਨ੍ਹਾਂ ਲਈ ਇਹ ਆਜ਼ਾਦੀ ਹੈ। ਪਿਛਲੇ ਸਾਲ ਹੀ ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਜਾਪਾਨ ਦੇ ਕੇਨ ਤਨਾਕਾ ਦੀ ਮੌਤ ਹੋ ਗਈ ਸੀ, ਉਹ 119 ਸਾਲ ਦੇ ਸੀ ।