ਇਸ ਵਾਰ ਦਾ ਵਿਸ਼ਵ ਕੱਪ ਚੁਣੋਤੀਪੂਰਨ ਹੋਵੇਗਾ : ਕਪਤਾਨ ਕੋਹਲੀ

by mediateam

ਲੰਡਨ ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ 30 ਮਈ ਤੋਂ ਇੰਗਲੈਂਡ ਤੇ ਵੇਲਜ਼ ਵਿੱਚ ਸ਼ੁਰੂ ਹੋਣ ਵਾਲਾ ਵਿਸ਼ਵ ਕੱਪ ਭਾਰਤੀ ਟੀਮ ਲਈ ਹੁਣ ਤੱਕ ਦਾ ਸਭ ਤੋਂ ਚੁਣੌਤੀਪੂਰਨ ਮੁਕਾਬਲਾ ਹੈ।  ਵਿਰਾਟ ਨੇ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ ਟੀਮਾਂ ਵਧੀਆਂ ਫ਼ਾਰਮ ਵਿੱਚ ਹਨ। ਅਜਿਹੇ ਵਿੱਚ ਸਾਨੂੰ ਹਰ ਮੈਚ ਜਿੱਤਣ ਲਈ ਕਾਫ਼ੀ ਮਿਹਨਤ ਕਰਨੀ ਹੋਵੇਗੀ। ਕੋਹਲੀ ਨੇ ਇਹ ਵੀ ਕਿਹਾ ਕਿ ਵਿਅਕਤੀਗਤ ਤੌਰ 'ਤੇ ਵੀ ਟੀਮ ਨੂੰ ਯੋਗਦਾਨ ਦੇਣਾ ਹੋਵੇਗਾ। ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ, "ਜਾਧਵ ਪੂਰੀ ਤਰ੍ਹਾਂ ਫ਼ਿਟ ਹੈ ਅਤੇ ਟੀਮ ਦੇ ਨਾਲ ਜਾ ਰਹੇ ਹਨ।

" ਉਨ੍ਹਾ ਇਹ ਵੀ ਕਿਹਾ, ਜੇ ਅਸੀਂ ਇਸ ਵਾਰ ਵਧੀਆ ਪ੍ਰਦਰਸ਼ਨ ਕੀਤਾ ਤਾਂ ਕੱਪ ਵੀ ਲੈ ਆਵਾਂਗੇ। ਇਹ ਇੱਕ ਬਹੁਤ ਸਖ਼ਤ ਮੁਕਾਬਲਾ ਹੋਵੇਗਾ ਕਿਉਂਕਿ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਸਾਲ 2015 ਦੇ ਮੁਕਾਬਲੇ ਇਸ ਵਾਰ ਜ਼ਿਆਦਾ ਵਧੀਆ ਫ਼ਾਰਮ ਵਿੱਚ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤੀ ਟੀਮ 5 ਜੂਨ ਨੂੰ ਆਪਣਾ ਪਹਿਲਾ ਮੈਚ ਦੱਖਣੀ ਅਫ਼ਰੀਕਾ ਦੇ ਨਾਲ ਪੱਛਮੀ ਇੰਗਲੈਂਡ ਵਿਖੇ ਸਥਿਤ 'ਰੋਜ਼ ਬਾਉਲ ਕ੍ਰਿਕਟ ਮੈਦਾਨ' 'ਤੇ ਖੇਡੇਗੀ। ਭਾਰਤ ਨੇ 1983 ਅਤੇ 2011 ਵਿੱਚ ਵਿਸ਼ਵ ਕੱਪ ਜਿੱਤੇ ਸਨ।