by mediateam
ਲੀਡਸ (ਵਿਕਰਮ ਸਹਿਜਪਾਲ) : ਭਾਰਤ ਨੇ ਸ਼੍ਰੀਲੰਕਾ ਨੂੰ ਵਰਲਡ ਕੱਪ 2019 ਦੇ 44ਵੇਂ ਮੁਕਾਬਲੇ ਵਿੱਚ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ । ਇਸ ਮੈਚ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ 7 ਵਿਕਟਾਂ ਦੇ ਨੁਕਸਾਨ ਨਾਲ 264 ਦੌੜਾਂ ਬਣਾਈਆਂ।
ਭਾਰਤ ਨੇ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 43.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਪੂਰਾ ਕਰ ਲਿਆ। ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਸੈਂਕੜਾ ਬਣਾ ਕੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਸੈਂਕੜੇ ਬਨਾਓਣ ਦਾ ਰਿਕਾਰਡ ਬਣਾਇਆ।
ਕੇ.ਐੱਲ ਰਾਹੁਲ ਨੇ ਵੀ ਇਸ ਮੈਚ ਵਿੱਚ ਸੈਂਕੜਾ ਜੜਿਆ। ਇਸ ਮੈਚ ਨੂੰ ਜਿੱਤ ਕੇ ਭਾਰਤ 15 ਅੰਕਾਂ ਨਾਲ ਸਕੋਰ ਕਾਰਡ 'ਚ ਪਹਿਲੇ ਸਥਾਨ 'ਤੇ ਪਹੁੰਚਿਆ।