ਪੱਤਰ ਪ੍ਰੇਰਕ : ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਲਖਨਊ ਵਿੱਚ ਇੰਗਲੈਂਡ ਖਿਲਾਫ ਵਿਸ਼ਵ ਕੱਪ ਦੇ ਮੈਚ 'ਚ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੀ ਯਾਦ 'ਚ ਬਾਂਹ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਚ ਖੇਡਿਆ। ਦੱਸ ਦਈਏ ਕਿ ਬਿਸ਼ਨ ਸਿੰਘ ਬੇਦੀ ਦੀ ਬੀਤੀ 23 ਅਕਤੂਬਰ ਨੂੰ ਮੌਤ ਹੋ ਗਈ ਸੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵਿਸ਼ਵ ਕੱਪ ਮੈਚ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਇੱਕ ਬਿਆਨ ਵਿੱਚ ਕਿਹਾ ਸੀ ਕਿ 'ਟੀਮ ਇੰਡੀਆ ਅੱਜ ਮਹਾਨ ਬਿਸ਼ਨ ਸਿੰਘ ਬੇਦੀ ਦੀ ਯਾਦ ਵਿੱਚ ਬਾਂਹ ਉੱਤੇ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਹੈ, ਜਿਨ੍ਹਾਂ ਦਾ 23 ਅਕਤੂਬਰ ਨੂੰ ਦੇਹਾਂਤ ਹੋ ਗਿਆ ਸੀ।
ਆਪਣੀ ਪਤਨੀ ਅੰਜੂ ਤੋਂ ਇਲਾਵਾ ਬੇਦੀ ਦੇ ਪਿੱਛੇ ਬੇਟੀ ਨੇਹਾ ਅਤੇ ਪੁੱਤਰ ਅੰਗਦ ਅਤੇ ਗਵਾਸ ਇੰਦਰ ਸਿੰਘ ਹਨ। ਉਨ੍ਹਾਂ ਦੀ ਪਹਿਲੀ ਪਤਨੀ ਗਲੇਨਥ ਮਾਈਲਸ ਤੋਂ ਉਨ੍ਹਾਂ ਦੀ ਇੱਕ ਧੀ, ਗਿਲਿੰਦਰ ਵੀ ਹੈ। ਇਹ ਸਾਬਕਾ ਕ੍ਰਿਕਟਰ ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਬਿਮਾਰ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਗੋਡੇ ਦੀ ਸਰਜਰੀ ਸਮੇਤ ਕਈ ਸਰਜਰੀਆਂ ਵੀ ਸ਼ਾਮਿਲ ਹਨ।
ਬੇਦੀ 77 ਸਾਲ ਦੇ ਸਨ। ਉਨ੍ਹਾਂ 1976-78 ਤੱਕ 22 ਟੈਸਟਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੂੰ 1967 ਤੋਂ 1979 ਦਰਮਿਆਨ ਕੁੱਲ 67 ਟੈਸਟ ਅਤੇ 10 ਵਨਡੇ ਮੈਚਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਚਾਰ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਕਪਤਾਨੀ ਵੀ ਕੀਤੀ।