ਪੱਤਰ ਪ੍ਰੇਰਕ : ICC World Cup 2023 ਦਾ 13ਵਾਂ ਮੈਚ ਅੱਜ ਇੰਗਲੈਂਡ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇੰਗਲੈਂਡ ਦੀ ਕਪਤਾਨੀ ਜੋਸ ਬਟਲਰ ਕਰਨਗੇ, ਜਦਕਿ ਅਫਗਾਨਿਸਤਾਨ ਦੀ ਕਮਾਨ ਹਸ਼ਮਤੁੱਲਾ ਸ਼ਹੀਦੀ ਦੇ ਹੱਥ ਹੋਵੇਗੀ। ਅਫਗਾਨਿਸਤਾਨ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ, ਟੀਮ ਨੂੰ ਹੁਣ ਤੱਕ ਵਿਸ਼ਵ ਕੱਪ ਦੇ ਆਪਣੇ ਦੋਵੇਂ ਮੈਚਾਂ ਵਿੱਚ ਹਾਰ ਮਿਲੀ ਹੈ, ਜਿਸ ਕਾਰਨ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ।
ਉਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਇੰਗਲੈਂਡ ਦੀ ਤਾਂ ਟੀਮ ਨੇ ਟੂਰਨਾਮੈਂਟ 'ਚ ਹੁਣ ਤੱਕ 2 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਹ ਆਪਣੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਤੋਂ 6 ਵਿਕਟਾਂ ਤੋਂ ਹਾਰ ਮਿਲੀ ਸੀ, ਜਦਕਿ ਦੂਜੇ ਮੈਚ 'ਚ ਇੰਗਲੈਂਡ ਨੇ ਬੰਗਲਾਦੇਸ਼ ਨੂੰ 137 ਦੌੜਾਂ ਨਾਲ ਮਾਤ ਪਾਈ ਸੀ। ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਮਾਰਕ ਵੁੱਡ, ਕ੍ਰਿਸ ਵੋਕਸ ਅਤੇ ਆਦਿਲ ਰਾਸ਼ਿਦ ਇੰਗਲੈਂਡ ਲਈ ਅਹਿਮ ਖਿਡਾਰੀ ਹੋਣਗੇ।
ਮੁੱਖ ਅੰਕੜੇ : ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਕੁੱਲ 2 ਵਨਡੇ ਮੈਚ ਖੇਡੇ ਗਏ ਹਨ। ਅਫਗਾਨਿਸਤਾਨ ਦੀ ਟੀਮ ਇਨ੍ਹਾਂ ਦੋਵਾਂ ਮੈਚਾਂ ਦੌਰਾਨ ਢਿੱਲੀ ਸਾਬਤ ਹੋਈ ਹੈ। ਇੰਗਲੈਂਡ ਨੇ ਅਫਗਾਨਿਸਤਾਨ 'ਤੇ ਦੋਵੇਂ ਮੈਚ ਜਿੱਤੇ ਹਨ। ਇੰਗਲੈਂਡ ਨੇ 2015 'ਚ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਸੀ, ਜਦਕਿ 2019 'ਚ ਖੇਡੇ ਗਏ ਦੂਜੇ ਵਨਡੇ ਮੈਚ 'ਚ ਉਸ ਨੇ ਅਫਗਾਨਿਸਤਾਨ ਨੂੰ 150 ਦੌੜਾਂ ਨਾਲ ਹਰਾਇਆ ਸੀ।