ਲੰਡਨ ਡੈਸਕ (ਵਿਕਰਮ ਸਹਿਜਪਾਲ) : ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਵਰਲਡ ਕੱਪ 2019 ਦਾ 39ਵਾਂ ਮੁਕਾਬਲਾ ਚੈਸਟਰ ਲੀ ਸਟ੍ਰੀਟ ਵਿਖੇ ਖੇਡਿਆ ਗਿਆ ਜਿੱਥੇ ਵੈਸਟਇੰਡੀਜ਼ ਨੇ ਸ਼੍ਰੀਲੰਕਾ ਖਿਲਾਫ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ਼੍ਰੀਲੰਕਾ ਨੇ 50 ਓਵਰਾਂ ਵਿਚ 6 ਵਿਕਟਾਂ ਗੁਆ ਕੇ ਵੈਸਟ ਇੰਡੀਜ਼ ਨੂੰ 339 ਦੌਡ਼ਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਤੇ 315 ਦੌੜਾਂ ਹੀ ਬਣਾ ਪਾਈ ਤੇ ਵੈਸਟਇੰਡੀਜ਼ ਇਹ ਮੈਚ 23 ਦੌੜਾਂ ਨਾਲ ਹਰ ਗਈ। ਵੈਸਟਇੰਡੀਜ਼ ਟੀਮ ਵਲੋਂ ਨਿਕੋਲਸ ਪੂਰਨ ਨੇ ਸ਼ਾਨਦਾਰ 118 ਦੌੜਾਂ ਦੀ ਪਾਰਿ ਖੇਡੀ ਪਰ ਅੰਤ ਵਾਲੇ ਓਵਰਾਂ 'ਚ ਨਿਕੋਲਸ ਪੂਰਨ ਆਊਟ ਹੋ ਗਏ ਜਿਸ ਕਾਰਨ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰ ਦਾ ਸਾਹਮਣਾ ਕਰਨਾ ਪਿਆ।
ਦੱਸ ਦਈਏ ਕਿ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਦਿਮੁਥ ਕਰੁਣਾਰਤਨੇ ਅਤੇ ਕੁਸ਼ਲ ਪਰੇਰਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਅਤੇ ਬਿਨਾ ਵਿਕਟ ਗੁਆਏ ਟੀਮ ਨੂੰ 50 ਦੇ ਪਾਰ ਲੈ ਗਏ। ਵੈਸਟਇੰਡੀਜ਼ ਨੂੰ ਪਹਿਲੀ ਸਫਲਤਾ ਕਪਤਾਨ ਦਿਮੁਥ ਕਰੁਣਾਰਤਨੇ ਦੇ ਰੂੁਪ 'ਚ ਮਿਲੀ। ਕਰੁਣਾਰਤਨੇ 32 ਦੌਡ਼ਾਂ ਬਣਾ ਕੇ ਜੇਸਨ ਹੋਲਡਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਅਗਲੀ ਸਫਲਤਾ ਕੁਸਲ ਪਰੇਰਾ ਦੇ ਰੂਪ 'ਚ ਮਿਲੀ। ਪਰੇਰਾ 64 ਦੌਡ਼ਾਂ ਦੀ ਪਾਰੀ ਖੇਡ ਰਨ ਆਊਟ ਹੋ ਗਏ। ਇਸ ਤੋਂ ਬਾਅਦ ਅਵਿਸ਼ਕਾ ਫਰਨੈਂਨਡੋ ਅਤੇ ਕੁਸ਼ਲ ਮੈਂਡਿਸ ਨੇ ਪਾਰੀ ਨੂੰ ਸੰਭਾਲਿਆ ਅਤੇ ਅਤੇ ਟੀਮ ਦਾ ਸਕੋਰ 150 ਦੇ ਪਾਰ ਪਹੁੰਚਾਇਆ।
ਇਸ ਦੌਰਾਨ ਕੁਸ਼ਲ ਮੈਂਡਿਸ ਵੀ 39 ਦੌਡ਼ਾਂ ਬਣਾ ਫੈਬਿਅਨ ਐਲਨ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਐਂਜੋਲੋ ਮੈਥਿਊ ਵੀ 26 ਦੌਡ਼ਾਂ ਬਣਾ ਜੇਸਨ ਹੋਲਡਰ ਹੱਥੋਂ ਬੋਲਡ ਹੋ ਗਏ। ਇਕ ਪਾਸੇ ਅਵਿਸ਼ਕਾ ਫ੍ਰਨਾਂਨਡੋ ਦੀ ਸ਼ਾਨਦਾਰ ਬੱਲੇਬਾਜ਼ੀ ਜਾਰੀ ਰਹੀ ਅਤੇ ਉਸ ਨੇ ਆਪਣਾ ਸੈਂਕਡ਼ਾ ਵੀ ਪੂਰਾ ਕੀਤਾ। ਅਵਿਸ਼ਕਾ ਨੇ 103 ਗੇਂਦਾਂ 2 ਛੱਕੇ ਅਤੇ 9 ਚੌਕਿਆਂ ਦੀ ਮਦਦ ਨਾਲ 104 ਦੌਡ਼ਾਂ ਦੀ ਪਾਰੀ ਖੇਡੀ ਪਰ ਸੈਂਕਡ਼ਾ ਲਗਾਉਣ ਤੋਂ ਬਾਅਦ ਉਹ ਵੀ ਕੌਟਰੇਲ ਦਾ ਸ਼ਿਕਾਰ ਬਣ ਗਏ। 6ਵੇਂ ਵਿਕਟ ਦੇ ਰੂਪ 'ਚ ਇਸੁਰੂ ਉਡਾਨਾ ਵੀ 3 ਦੌਡ਼ਾਂ ਬਣਾ ਪਵੇਲੀਅਨ ਪਰਤ ਗਏ।