World Cup 2019 : ਪਾਕਿਸਤਾਨ ਨੇ ਦੱਖਣੀ ਅਫ਼ਰੀਕਾ ਨੂੰ 49 ਦੌੜਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਹੈਰਿਸ ਸੋਹੇਲ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਪਾਕਿਸਤਾਨ ਨੇ ਇਤਿਹਾਸਕ ਲਾਰਡਜ਼ ਸਟੇਡਿਅਮ ਵਿੱਚ ਖੇਡੇ ਗਏ ਵਿਸ਼ਵ ਕੱਪ ਦੇ ਮੈਚ ਵਿੱਚ ਨਿਰਧਾਰਿਤ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 308 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਦੱਖਣੀ ਅਫ਼ਰੀਕਾ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 259 ਦੌੜਾਂ ਬਣਾਈਆਂ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਪਾਕਿਸਤਾਨ ਦੀ ਸ਼ੁਰੂਆਤ ਵਧੀਆਂ ਰਹੀ। ਸਲਾਮੀ ਬੱਲੇਬਾਜ਼ ਫ਼ਖਰ ਜਮਾਨ ਅਤੇ ਇਮਾਮ-ਉੱਲ-ਹੱਕ ਨੇ ਪਹਿਲੇ ਵਿਕਟ ਲਈ 81 ਦੌੜਾਂ ਬਣਾਈਆਂ। 

ਜਮਾਨ ਨੂੰ 44 ਦੇ ਨਿੱਜੀ ਸਕੋਰ ਤੇ ਆਉਟ ਤਾਹਿਰ ਨੇ ਦੱਖਣੀ ਅਫ਼ਰੀਕਾ ਨੂੰ ਬ੍ਰੇਕਥਰੂ ਦੀ ਪ੍ਰਾਪਤੀ ਕਰਵਾਈ। ਜਮਾਨ ਨੇ 50 ਗੇਂਦਾਂ ਦੀ ਪਾਰੀ ਵਿੱਚ 6 ਚੌਕੇ ਅਤੇ 1 ਛੱਕਾ ਲਾਇਆ।ਜਮਾਨ ਦੇ ਜਾਣ ਤੋਂ ਬਾਅਦ ਇਮਾਮ-ਉੱਲ-ਹੱਕ ਵੀ ਜ਼ਿਆਦਾ ਦੇਰ ਤੱਕ ਨਹੀਂ ਟਿੱਕ ਸਕੇ। ਉਨ੍ਹਾਂ ਨੂੰ ਵੀ ਤਾਹਿਰ ਨੇ ਪਵੇਲਿਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਆਜ਼ਮ ਨੇ ਅਨੁਭਵੀ ਮੁਹੰਮਦ ਹਫ਼ੀਜ਼ ਦੇ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ।


ਚੌਥੇ ਵਿਕਟ ਲਈ 81 ਦੌੜਾਂ ਜੋੜੀਆਂ

ਦੋਵਾਂ ਵਿਚਕਾਰ 45 ਦੌੜਾਂ ਦੀ ਸਾਂਝ ਹੋਈ। 143 ਦੇ ਸਕੋਰ ਦੇ ਕੁੱਲ ਜੋੜ 'ਤੇ ਹਫ਼ੀਜ਼ ਨੂੰ LBW ਆਉਟ ਕੀਤਾ। ਹਾਲਾਂਕਿ ਆਜਮ ਨੇ ਪਾਕਿਸਤਾਨ ਦੀ ਪਾਰੀ ਨੂੰ ਬਿਖਰਣ ਨਹੀਂ ਦਿੱਤਾ ਅਤੇ ਸੋਹੇਲ ਨਾਲ ਮਿਲ ਕੇ ਚੌਥੇ ਵਿਕਟ ਲਈ 81 ਦੌੜਾਂ ਜੋੜੀਆਂ ਅਤੇ ਟੀਮ ਦੇ ਸਕੋਰ ਨੂੰ 224 ਤੱਕ ਲੈ ਗਏ। ਸੋਹੇਲ ਨੇ ਪਾਕਿਸਤਾਨ ਵੱਲੋਂ ਸਭ ਤੋਂ ਜ਼ਿਆਦਾ 89 ਦੌੜਾਂ ਬਣਾਈਆਂ ਜਦਕਿ ਬਾਬਾਰ ਆਜਮ ਨੇ 69 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ।ਆਜ਼ਮ ਨੂੰ 69 ਦੌੜਾਂ 'ਤੇ ਫੇਹੁਲਕਵਾਓ ਨੂੰ ਆਉਟ ਕੀਤਾ। 

ਉਨ੍ਹਾਂ ਨੇ 80 ਗੇਂਦਾਂ ਦੀ ਆਪਣੀ ਪਾਰੀ ਵਿੱਚ 7 ਚੌਕੇ ਲਾਏ। ਸੋਹੇਲ ਟਿੱਕੇ ਰਹੇ ਅਤੇ ਉਨ੍ਹਾਂ ਨੇ ਇਮਾਦ ਵਸੀਮ ਦੇ ਨਾਲ ਮਿਲ ਕੇ ਤੇਜੀ ਨਾਲ ਦੌੜਾਂ ਬਣਾਈਆਂ। ਵਸੀਮ 15 ਗੇਂਦਾਂ 'ਤੇ 23 ਦੌੜਾਂ ਬਣਾ ਕੇ ਪਵੇਲਿਅਨ ਵਾਪਸ ਗਏ, ਉਨ੍ਹਾਂ ਨੂੰ ਨਗਿਦੀ ਨੇ ਆਪਣਾ ਸ਼ਿਕਾਰ ਬਣਾਇਆ।ਸੋਹੇਲ ਟੀਮ ਦੇ ਸਕੋਰ ਨੂੰ 300 ਤੋਂ ਉੱਪਰ ਲੈ ਗਏ।ਦੱਖਣੀ ਅਫ਼ਰੀਕਾ ਵੱਲੋਂ ਲੁੰਗੀ ਨਗਿਦੀ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਇਮਰਾਨ ਤਾਹਿਰ ਨੂੰ 2 ਜਦਕਿ ਆਂਦਿਲੇ ਫੇਹੁਲਕਵਾਇਓ ਤੇ ਐਡਿਨ ਮਾਰਕਰਾਮ ਨੇ 1-1 ਵਿਕਟ ਲਈਆਂ।