World Cup 2019 ਭਾਰਤ ਦਾ ਪਹਿਲਾ ਮੈਚ ਦੱ. ਅਫਰੀਕਾ ਨਾਲ ਅੱਜ

by mediateam

ਮੀਡਿਆ ਡੈਸਕ: ਵਰਲਡ ਕੱਪ ਦੇ ਅੱਠਵੇਂ ਮੈਚ 'ਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਸਾਊਥੰਪਟਨ ਦੇ ਦਿ ਰੋਜ਼ ਬਾਉਲ ਸਟੇਡੀਅਮ 'ਚ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3.00 ਵਜੇ ਤੋਂ ਖੇਡਿਆ ਜਾਵੇਗਾ। ਵਿਰਾਟ ਕੋਹਲੀ ਦੀ ਕਪਤਾਨ ਵਾਲੀ ਟੀਮ ਜਿੱਥੇ ਵਿਸ਼ਵ ਕੱਪ 2019 'ਚ ਪਹਿਲੀ ਵਾਰ ਉਤਰੇਗੀ, ਤਾਂ ਫਾਫ ਡੂ ਪਲੇਸਿਸ ਦੀ ਟੀਮ ਆਪਣਾ ਤੀਜਾ ਮੈਚ ਖੇਡੇਗੀ। ਇਸ ਤੋਂ ਪਹਿਲਾਂ ਦੱ. ਅਫਰੀਕਾ ਦੋ ਮੈਚ ਖੇਡ ਚੁੱਕਿਆ ਹੈ ਜਿਨ੍ਹਾਂ 'ਚ ਉਸ ਨੂੰ ਦੋਨੋਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱ. ਅਫਰੀਕਾ ਨੇ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਤੇ ਦੂਜਾ ਮੈਚ ਬੰਗਲਾਦੇਸ਼ ਟੀਮ ਨਾਲ ਖੇਡ ਚੁੱਕੀ ਹੈ ਤੇ ਦੋਨਾਂ ਮੈਚਾਂ 'ਚ ਹਾਰ ਦਾ ਮੂੰਹ ਹੀ ਦੇਖਣਾ ਪਿਆ। 

ਇੰਗਲੈਂਡ ਦੇ ਮੈਦਾਨ 'ਤੇ ਦੱਖਣ ਅਫਰੀਕਾ ਨੇ ਆਖਰੀ ਵਾਰ ਭਾਰਤ ਦੇ ਖਿਲਾਫ 15 ਮਈ 1999 ਨੂੰ ਜਿੱਤ ਹਾਸਲ ਕੀਤੀ ਸੀ। ਹੋਵ ਦੇ ਮੈਦਾਨ 'ਤੇ ਹੋਏ ਉਸ ਮੁਕਾਬਲੇ 'ਚ ਉਸ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ ਸੀ। ਉਸ ਤੋਂ ਬਾਅਦ ਹੋਏ ਦੋਨਾਂ ਮੈਚ ਟੀਮ ਇੰਡੀਆ ਨੇ ਜਿੱਤੇ ਹਨ। 2012 ਤੋਂ ਬਾਅਦ ਭਾਰਤ ਨੇ ਦੱਖਣ ਅਫਰੀਕਾ ਨੂੰ ਆਈ. ਸੀ. ਸੀ ਦੇ 5 ਵੱਖ-ਵੱਖ ਇਵੈਂਟ 'ਚ ਹਰਾਇਆ ਹੈ। ਇਹ ਇਵੈਂਟ ਹਨ, 2012 ਤੇ 2014 ਟੀ-20 ਵਰਲਡ ਕੱਪ, 2013 ਤੇ 2017 ਚੈਂਪਿਅਨਸ ਟਰਾਫੀ ਤੇ 2015 ਵਰਲਡ ਕੱਪ।


ਟੀਮ ਇੰਡੀਆ ਦੇ ਦਿ ਰੋਜ ਬਾਉਲ ਦੇ ਮੈਦਾਨ 'ਤੇ ਆਂਕੜੇ

ਇਸ ਮੈਦਾਨ 'ਤੇ ਦੋਨਾਂ ਟੀਮਾਂ ਨੇ ਹੁਣ ਤੱਕ 3-3 ਮੈਚ ਖੇਡੇ ਹਨ। ਟੀਮ ਇੰਡੀਆ ਨੂੰ ਦ ਰੋਜ ਬਾਉਲ ਦੇ ਮੈਦਾਨ 'ਤੇ ਇਸ ਵਿਸ਼ਵ ਕੱਪ 'ਚ ਦੋ ਮੁਕਾਬਲੇ ਖੇਡਣੇ ਹਨ। ਪਹਿਲਾ ਮੈਚ ਉਹ 5 ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਖੇਡੇਗੀ ਤੇ ਦੂਜਾ ਅਫਗਾਨਿਸਤਾਨ ਦੇ ਖਿਲਾਫ 22 ਜੂਨ ਨੂੰ ਖੇਡਣਾ ਹੈ। ਦ ਰੋਜ ਬਾਉਲ ਦੇ ਮੈਦਾਨ 'ਤੇ ਭਾਰਤ ਨੇ ਹੁਣ ਤੱਕ ਤਿੰਨ ਮੈਚ ਖੇਡੇ ਹੈ। ਜਿਸ 'ਚੋਂ ਸਿਰਫ ਇੱਕ ਹੀ ਜਿੱਤ ਹੱਥ ਲਗੀ ਹੈ।


ਅਫਰੀਕਾ ਖਿਲਾਫ ਇਕ ਵਾਰ ਹੀ ਜਿੱਤ ਸਕੀ ਭਾਰਤੀ ਟੀਮ

ਵਰਲਡ ਕੱਪ 'ਚ ਹੁਣ ਤੱਕ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਵਾਰ ਮੁਕਾਬਲਾ ਹੋਇਆ ਹੈ।, ਜਿਸ 'ਚੋਂ ਤਿੰਨ ਵਾਰ ਦੱ. ਅਫਰੀਕਾ ਨੇ ਜਿੱਤ ਹਾਸਲ ਕੀਤੀ ਹੈ, ਜਦ ਕਿ ਭਾਰਤ ਨੂੰ ਇਕ ਵਾਰ ਜਿੱਤ ਮਿਲੀ ਹੈ ਤੇ ਉਹ ਮੁਕਾਬਲਾ 2015 ਦੇ ਵਿਸ਼ਵ ਕੱਪ 'ਚ ਮੇਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਗਿਆ ਸੀ। ਇਸ ਮੈਚ 'ਚ ਭਾਰਤ 130 ਦੌੜਾਂ ਨਾਲ ਜਿੱਤਿਆ ਸੀ।


ਪਿਛਲੇ ਦਸ ਵਨ-ਡੇ 'ਚ ਭਾਰਤ ਦਾ ਦੱ. ਅਫਰੀਕਾ ਖਿਲਾਫ ਸਕਸੈਸ ਰੇਟ 70 ਫੀਸਦੀ

ਭਾਰਤ ਤੇ ਦੱਖਣ ਅਫਰੀਕਾ ਦੇ ਵਿਚਾਲੇ ਹੁਣ ਤੱਕ 83 ਵਨ ਡੇ ਮੁਕਾਬਲੇ ਖੇਡੇ ਗਏ ਹਨ। ਇਸ ਦੌਰਾਨ ਟੀਮ ਇੰਡੀਆ ਨੇ 34 'ਚ ਜਿੱਤ ਹਾਸਲ ਕੀਤੀ ਹੈ ਤਾਂ ਅਫਰੀਕਾ ਨੇ 46 ਵਾਰ ਭਾਰਤ ਨੂੰ ਹਰਾਇਆ ਹੈ।  ਜਦ ਕਿ 3 ਮੁਕਾਬਲੇ ਅਜਿਹੇ ਰਹੇ ਹਨ ਜੋ ਬਿਨਾਂ ਨਤੀਜੇ ਦੇ ਖ਼ਤਮ ਹੋਏ ਹਨ। ਹਾਲਾਂਕਿ ਪਿਛਲੇ 10 ਮੈਚਾਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦਾ ਦਬਦਬਾ ਕਾਇਮ ਰਿਹਾ ਹੈ। ਆਖਰੀ ਦੇ 10 ਮੈਚਾਂ 'ਚ ਭਾਰਤੀ ਟੀਮ ਨੇ ਅਫਰੀਕਾ ਨੂੰ 7 ਵਾਰ ਹਰਾਇਆ ਹੈ ਅਤੇ 3 ਵਾਰ ਅਫਰੀਕਾ ਜਿੱਤੀ ਹੈ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI POST ਦੇ ਨਾਲ