by
ਬਰਮਿੰਘਮ (ਵਿਕਰਮ ਸਹਿਜਪਾਲ) : ਵਿਸ਼ਵ ਕੱਪ-2019 ਦੇ 38ਵੇਂ ਮੈਚ 'ਚ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਇੰਗਲੈਂਡ ਨੇ ਵਿਸ਼ਵ ਕੱਪ 'ਚ ਭਾਰਤ 'ਤੇ ਜਿੱਤ ਹਾਸਿਲ ਕਰਕੇ 27 ਸਾਲ ਬਾਅਦ ਜਿੱਤ ਦਾ ਸੋਕਾ ਖ਼ਤਮ ਕੀਤਾ ਹੈ। ਇੰਗਲੈਂਡ ਸੀ ਇਸ ਜਿੱਤ ਨਾਲ ਸੈਮੀਫ਼ਾਈਨਲ ਦੀ ਉਮੀਦ ਬਰਕਾਰ ਹੈ ਤੇ ਓਥੇ ਹੀ ਪਾਕਿਸਤਾਨ ਨੂੰ ਇੰਗਲੈਂਡ ਦੀ ਇਸ ਜਿੱਤ ਨਾਲ ਤਗੜਾ ਝਟਕਾ ਲਗਾ ਹੈ ਹੁਣ ਪਾਕਿਸਤਾਨ ਦੀ ਸੈਮੀਫ਼ਾਈਨਲ 'ਚ ਜਾਨ ਦੀ ਉਮੀਦਾਂ ਘਟ ਗਈਆਂ ਹਨ।
ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ 102 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ ਵੀ 66 ਦੌੜਾਂ ਦਾ ਯੋਗਦਾਨ ਦਿੱਤਾ। ਹਾਰਦਿਕ ਪਾਂਡਿਆ ਨੇ ਵੀ 45 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 337 ਦੌੜਾਂ ਬਣਾਈਆਂ ਸਨ। ਇੰਗਲੈਂਡ ਵੱਲੋਂ ਜੌਨੀ ਬੇਅਰਸਟੋ ਨੇ 111 ਦੌੜਾਂ ਅਤੇ ਬੇਨ ਸਟੋਕਸ ਨੇ 79 ਦੌੜਾਂ ਬਣਾਈਆਂ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 5 ਵਿਕਟਾਂ ਲਈਆਂ। ਭਾਰਤ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਬੰਗਲਾਦੇਸ਼ ਨਾਲ ਹੋਣਾ ਹੈ। ਇੰਗਲੈਂਡ ਬੁੱਧਵਾਰ ਨੂੰ ਨਿਊਜ਼ੀਲੈਂਡ ਨਾਲ ਖੇਡੇਗੀ।