ਲੰਡਨ (ਵਿਕਰਮ ਸਹਿਜਪਾਲ) : ਸ਼੍ਰੀਲੰਕਾ ਅਤੇ ਆਸਟਰੇਲੀਆ ਵਿਚਾਲੇ ਵਰਲਡ ਕੱਪ 2019 ਦਾ 20ਵਾਂ ਮੁਕਾਬਲਾ ਕਨਿੰਗਟ ਓਵਲ ਦੇ ਮੈਦਾਨ 'ਤੇ ਖੇਡਿਆ ਗਿਆ। ਸ਼੍ਰੀਲੰਕਾ ਨੇ ਆਸਟਰੇਲੀਆ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 50 ਓਵਰਾਂ ਵਿਚ 7 ਵਿਕਟਾਂ ਗੁਆ ਕੇ ਸ਼੍ਰੀਲੰਕਾ ਨੂੰ 335 ਦੌਡ਼ਾਂ ਦਾ ਟੀਚਾ ਦਿੱਤਾ। ਇਸ ਟੂਰਨਾਮੈਂਟ ਵਿਚ ਫਿੰਚ ਸ਼ਾਨਦਾਰ ਲੈਅ ਵਿਚ ਦਿਸ ਰਹੇ ਹਨ। ਇਸੇ ਲੈਅ ਫਿੰਚ ਨੇ ਇਸ ਮੈਚ ਵਿਚ ਵੀ ਜਾਰੀ ਰੱਖੀ ਅਤੇ ਆਪਣਾ ਸੈਂਕਡ਼ਾ ਪੂਰਾ ਕੀਤਾ।
ਸੈਂਕਡ਼ਾ ਲਗਾਉਣ ਤੋਂ ਬਾਅਦ ਵੀ ਫਿੰਚ ਨੇ ਆਪਣਾ ਤੂਫਾਨੀ ਖੇਡ ਜਾਰੀ ਰੱਖਿਆ। ਅਜਿਹਾ ਲੱਗ ਰਿਹਾ ਸੀ ਕਿ ਫਿੰਚ ਦੁਹਰਾ ਸੈਂਕਡ਼ਾ ਵੀ ਲਗਾ ਲੈਣਗੇ ਪਰ 153 ਦੌਡ਼ਾਂ 'ਤੇ ਉਡਾਨਾ ਦੀ ਗੇਂਦ 'ਤੇ ਕਰੁਣਾਰਤਨੇ ਨੂੰ ਕੈਚ ਦੇ ਕੇ ਆਪਣੀ ਵਿਕਟ ਗੁਆ ਬੈਠੇ। ਆਸਟਰੇਲੀਆ ਦੇ ਸਟੀਵ ਸਮਿਥ ਨੇ ਵੀ 73 ਦੌਡ਼ਾਂ ਦੀ ਸ਼ਾਨਦਾਰ ਪਾਰਿ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 45.5 ਓਵਰਾਂ 'ਚ 247 ਦੌਡ਼ਾਂ ਤੇ ਆਲ ਆਊਟ ਹੋ ਗਈ। ਸ਼੍ਰੀਲੰਕਾ ਦੀ ਟੀਮ ਵਲੋਂ ਦਿਮੁਥ ਕਰੁਣਾਰਤਨੇ ਨੇ 97 ਦੌਡ਼ਾਂ ਦੀ ਸ਼ਾਨਦਾਰ ਪਾਰਿ ਖੇਡੀ। ਆਸਟਰੇਲੀਆ ਵਲੋਂ ਗੇਂਦਬਾਜ਼ੀ 'ਚ ਮਿਸ਼ੇਲ ਸਟਾਰਕ ਨੇ 4 ਵਿਕਟਾਂ ਲਈਆਂ।