ਆਸਟਰੇਲੀਆ ਨੇ ਮੇਜਬਾਨ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਆਈ. ਸੀ. ਸੀ. ਵਰਲਡ ਕੱਪ 2019 ਦਾ 32ਵਾਂ ਮੁਕਾਬਲਾ ਮੇਜਬਾਨ ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਲੰਡਨ 'ਚ ਲਾਰਡਸ ਦੇ ਮੈਦਾਨ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਇੰਗਲੈਂਡ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 7 ਵਿਕਟਾਂ ਗੁਆ ਕੇ ਇੰਗਲੈਂਡ ਨੂੰ 50 ਓਵਰਾਂ ਵਿਚ 286 ਦੌੜਾਂ ਦਾ ਟੀਚਾ ਦਿੱਤਾ ਹੈ। 

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਬਿਨਾ ਵਿਕਟ ਗੁਆਏ ਆਪਣੇ-ਆਪਣੇ ਅਰਧ ਸੈਂਕੜੇ ਪੂਰੇ ਕੀਤੇ ਅਤੇ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾ ਦਿੱਤਾ। ਆਸਟਰੇਲੀਆ ਨੂੰ ਪਹਿਲਾ ਝਟਕਾ 123 ਦੌੜਾਂ 'ਤੇ ਲੱਗਾ। ਵਾਰਨਰ 53 ਨਿਜੀ ਦੌੜਾਂ ਬਣਾ ਮੋਈਨ ਅਲੀ ਦੀ ਗੇਂਦ 'ਤੇ ਆਊਟ ਹੋਏ। 

ਵਾਰਨਰ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਖਵਾਜਾ ਕੁਝ ਖਾਸ ਨਾ ਕਰ ਸਕੇ ਤੇ ਉਹ 23 ਦੌੜਾਂ ਬਣਾ ਕੇ ਸਟੋਕਸ ਦੇ ਸ਼ਿਕਾਰ ਬਣ ਗਏ। ਇਸ ਤੋੰ ਬਾਅਦ ਸਮਿਥ ਨੇ ਕੁਝ ਦੇਰ ਕ੍ਰੀਜ਼ 'ਤੇ ਸਮਾਂ ਬਿਤਾਇਆ। ਸਮਿਥ ਵੀ 38 ਦੌੜਾਂ ਤੋਂ ਅੱਗੇ ਆਪਣੀ ਪਾਰੀ ਨਾਲ ਵਧਾ ਸਕੇ ਅਤੇ ਕ੍ਰਿਸ ਵੋਕਸ ਦੀ ਗੇਂਦ 'ਤੇ ਜ਼ੋਫਰਾ ਆਰਚਰ ਨੂੰ ਕੈਚ ਦੇ ਬੈਠੇ। 

ਇਸ ਤੋਂ ਬਾਅਦ ਐਲੇਕਸ ਕੈਰੀ ਦੀਆਂ 38 ਦੌੜਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਨਾ ਸਕਿਆ। ਮੈਕਸਵੈਲ ਨੇ ਜਿੱਥੇ 12 ਦੌੜਾਂ ਬਣਾਈਆਂ, ਉੱਥੇ ਹੀ ਮਾਰਕਸ ਸਟੋਨਿਸ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੇ।