ਨਿਊਜ਼ ਡੈਸਕ ਰਿੰਪੀ ਸ਼ਰਮਾ : ਪੰਜਾਬ ਵਿਧਾਨ ਸਭਾਂ ਚੋਣਾਂ ਦੌਰਾਨ ਪੰਜਾਬ ਦੇ CM ਮਾਨ ਵਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪਤ੍ਰੀ ਮਹੀਨਾ ਦੇਣ ਦੀ ਗੱਲ ਕਹਿ ਗਈ ਸੀ। ਹੁਣ ਇਸ ਗਾਰੰਟੀ ਨੂੰ ਲੈ ਕੇ CM ਮਾਨ ਨੇ ਵੱਡਾ ਬਿਆਨ ਦਿੱਤਾ ਹੈ। CM ਮਾਨ ਨੇ ਕਿਹਾ ਕਿ ਔਰਤਾਂ ਨੂੰ ਜਲਦ ਹੀ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ। ਅਗਲੇ ਬਜਟ ਦੇ ਕੋਲ ਇਹ ਗਰੰਟੀ ਨੂੰ ਪੂਰਾ ਕੀਤਾ ਜਾਵੇਗਾ । CM ਮਾਨ ਨੇ ਕਿਹਾ ਅਸੀਂ ਚੋਣਾਂ ਦੌਰਾਨ ਜੋ ਕਿ ਵਾਅਦਾ ਕੀਤਾ, ਉਹ ਜ਼ਰੂਰ ਪੂਰਾ ਕਰਾਂਗੇ। ਬਾਕੀਆਂ ਵਾਂਗ ਨਹੀਂ ਅਸੀਂ ਕਰਾਂਗੇ ਕਿ ਖਜ਼ਾਨਾ ਖਾਲੀ ਹੋ ਗਿਆ ਹੈ ।
ਉਨ੍ਹਾਂ ਨੇ ਕਿਹਾ ਕਿ ਜਦੋ ਪੰਜਾਬ ਵਿੱਚ ਭਾਜਪਾ ਅਕਾਲੀ ਦਲ ਦੀ ਸਰਕਾਰ ਸੀ ਤਾਂ ਸਾਡੇ ਸੂਬੇ 'ਪੋਨੇ ਤਿੰਨ ਲੱਖ ਦਾ ਕਰਜ਼ਾ ਸੀ। ਹੁਣ ਅਸੀਂ ਉਸ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਕਰਜ਼ਾ ਜ਼ਿਆਦਾ ਨਾ ਵਧੇ। ਜ਼ਿਕਰਯੋਗ ਹੈ ਕਿ ਪਿਛਲੀ ਦਿਨੀਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਚੋਣਾਂ ਹੋਇਆ ਸੀ। ਜਿਸ 'ਚ ਆਪ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਗੁਜਰਾਤ 'ਚ ਭਾਜਪਾ ਤੇ ਹਿਮਾਚਲ 'ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ । ਦੱਸ ਦਈਏ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਹੈ ।