by vikramsehajpal
ਚੰਡੀਗੜ੍ਹ (ਦੇਵ ਇੰਦਰਜੀਤ)- ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅੱਜ ਮਹਿਲਾ ਕਿਸਾਨ ਦਿਵਸ 'ਤੇ ਮਹਿਲਾਵਾਂ ਵੱਲੋਂ ਵੱਡਾ ਸਮਰਥਨ ਮਿਲਿਆ। ਮਹਿਲਾਵਾਂ ਵਲੋਂ ਥਾਂ-ਥਾਂ ਤੇ ਵੱਡੇ ਇਕੱਠ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਕੇਂਦਰ ਸਰਕਾਰ ਖਿਲਾਫ ਆਵਾਜ ਬੁਲੰਦ ਕੀਤੀ ਗਈ।
ਵੱਖ-ਵੱਖ ਮਹਿਲਾ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਭੁਲੇਖੇ 'ਚ ਹੈ ਕਿ ਕਿਸਾਨ ਦਿੱਲੀ ਧਰਨੇ 'ਤੇ ਗਏ ਹਨ ਤੇ ਪਿੱਛੇ ਉਨ੍ਹਾਂ ਦੇ ਪਰਿਵਾਰ ਚੁੱਪ ਬੈਠੇ ਹੋਣਗੇ। ਜਦਕਿ ਅਸੀਂ ਅੱਜ ਪ੍ਰਦਰਸ਼ਨ ਕਰਕੇ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਵੀ ਪਿੱਛੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਾਂ। ਖੇਤੀ ਕਾਨੂੰਨਾਂ ਖਿਲਾਫ ਬੋਲਦਿਆਂ ਮਹਿਲਾ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਪੰਜਾਬ ਦੇ ਹਰ ਘਰ ਨੂੰ ਤਬਾਹ ਕਰਕੇ ਰੱਖ ਦੇਣਗੇ ਤੇ ਇਸ ਕਰਕੇ ਇਨ੍ਹਾਂ ਦਾ ਰੱਦ ਹੋਣਾ ਜ਼ਰੂਰੀ ਹੈ।