by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀਲੰਕਾ 'ਚ ਆਰਥਿਕ ਸੰਕਟ ਕਾਰਨ ਔਰਤਾਂ ਸੈਕਸ ਵਰਕਰ ਬਣਨ ਲਈ ਮਜਬੂਰ ਹਨ। ਆਰਥਿਕ ਸੰਕਟ ਦੇ ਚਲਦੇ ਉਦਯੋਗ ਬੰਦ ਹੋ ਗਏ ਹਨ। ਜਿਸ ਕਾਰਨ ਔਰਤਾਂ ਇਸ ਕਾਰੋਬਾਰ ਲਈ ਮਜਬੂਰ ਹੋ ਗਿਆ ਹਨ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਨੂੰ ਆਪਣੀ ਜਰੂਰਤਾਂ ਨੂੰ ਪੂਰਾ ਕਰਨ ਲਈ ਸੈਕਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਕਰੀਬ 60 ਲੱਖ ਤੋਂ ਵੱਧ ਲੋਕ ਦੇ ਸਾਮਣੇ ਭੋਜਨ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ ਤੇ ਇਹ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੁਝ ਲੋਕ ਹੁਣ ਇਕ ਸਮੇ ਦਾ ਹੀ ਭੋਜਨ ਖਾਂਦੇ ਹਨ। ਦੱਸ ਦਈਏ ਕਿ ਸਪਾ ਸੈਂਟਰ ਹੁਣ ਸੈਕਸ ਸੈਂਟਰ ਦੇ ਰੂਪ ਵਿੱਚ ਬਦਲ ਰਹੇ ਹਨ। ਔਰਤਾਂ ਵੱਧ ਗਿਣਤੀ ਵਿੱਚ ਇਸ ਕਾਰੋਬਾਰ ਵਿੱਚ ਸ਼ਾਮਿਲ ਹੋ ਰਹੀਆਂ ਹਨ, ਜਿਸ ਨਾਲ ਉਹ ਪੈਸਾ ਕਮਾ ਸਕਣ।