ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕੁਲਦੀਪ ਸਿੰਘ , ਉਸ ਦੀ ਪਤਨੀ ਨਵਪ੍ਰੀਤ ਕੌਰ ਤੇ ਉਸ ਦਾ 11 ਸਾਲਾਂ ਭਤੀਜਾ ਪਿੰਡ ਦੋਧਰ ਵਿਖੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ। ਇਸ ਦੌਰਾਨ ਸਾਦੀ ਵਰਦੀ 'ਚ ਨਾਕਾਬੰਦੀ ਕਰਕੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਰੋਕਿਆ। ਦੱਸਿਆ ਜਾ ਰਿਹਾ ਪੁਲਿਸ ਮੁਲਾਜ਼ਮ ਤਿੰਨਾਂ ਨੂੰ ਨਸ਼ੇ ਦੀ ਤਸਕਰੀ ਦੇ ਸ਼ੱਕ 'ਚ ਥਾਣੇ ਲੈ ਗਈ ।ਥਾਣੇ ਲਿਜਾ ਕੇ ਪੁਲਿਸ ਵੱਲੋ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਕੁਲਦੀਪ ਸਿੰਘ ਮੁਲਾਜ਼ਮ ਨੇ ਥੱਪੜ ਮਾਰ ਦਿੱਤਾ। ਇਸ ਦੌਰਾਨ ਮਹਿਲਾ ਨਵਪ੍ਰੀਤ ਕੌਰ ਨੂੰ ਦੌਰਾ ਪੈ ਗਿਆ । ਮਹਿਲਾ ਦੇ ਭਤੀਜੇ ਨੇ ਦੱਸਿਆ ਕਿ ਉਸ ਦੀ ਚਾਚੀ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਮਹਿਲਾ ਨੂੰ ਕਾਫੀ ਸਮੇ ਤੱਕ ਥਾਣੇ ਅੰਦਰ ਰੱਖਿਆ, ਜਦੋ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਗੰਭੀਰ ਜਖ਼ਮੀ ਹਾਲਤ 'ਚ ਕੁਲਦੀਪ ਸਿੰਘ ਵੀ ਹਸਪਤਾਲ ਭਰਤੀ ਹੈ। ਇਸ ਮਾਮਲੇ ਸਬੰਧੀ ਕੋਈ ਵੀ ਉੱਚ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ।
by jaskamal