by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ 'ਚ ਨੀਮਕਾ ਜੇਲ੍ਹ 'ਚ ਬੰਦ ਮਹਿਲਾ ਕੈਦੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕੰਚਨ ਵਜੋਂ ਹੋਈ ਹੈ, ਜੋ ਆਪਣੇ ਪਤੀ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ 'ਚ ਮਾਰਚ ਤੋਂ ਜੇਲ੍ਹ 'ਚ ਬੰਦ ਸੀ।
ਮ੍ਰਿਤਕਾ ਦੀ ਮਾਂ ਨੇ ਸਵਾਲ ਕੀਤਾ ਕਿ ਜੇਲ੍ਹ 'ਚ ਸੁਰੱਖਿਆ ਹੋਣ ਦੇ ਬਾਵਜੂਦ ਉਨ੍ਹਾਂ ਦੀ ਧੀ ਦੀ ਮੌਤ ਕਿਵੇਂ ਹੋ ਗਈ? ਉਨ੍ਹਾਂ ਨੇ ਕਿਹਾ ਉਸ ਨੂੰ ਝੂਠੇ ਮਾਮਲੇ 'ਚ ਫਸਾਇਆ ਗਿਆ ਸੀ। ਪੁਲਿਸ ਵਲੋਂ ਮਾਮਲੇ ਦੀ ਕਰਵਾਈ ਕੀਤੀ ਜਾ ਰਹੀ ਹੈ।