by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ ਦੇ ਬ੍ਰਹਮਪੁਰ ਤੋਂ ਇੱਕ ਦਿਲ -ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ ,ਜਿੱਥੇ ਅਵਾਰਾ ਕੁੱਤਿਆਂ ਤੋਂ ਬੱਚਣ ਸਮੇ ਮਹਿਲਾ ਦੀ ਐਕਟਿਵਾ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਸਕੂਟੀ ਸੜਕ ਕਿਨਾਰੇ ਖੜ੍ਹੀ ਕਾਰ ਨਾਲ ਟਕਰਾ ਗਈ ।ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੱਤਿਆਂ ਨੇ ਐਕਟਿਵਾ 'ਤੇ ਜਾ ਰਹੀਆਂ 2 ਮਹਿਲਾਵਾਂ ਦਾ ਪਿੱਛਾ ਕੀਤਾ। ਇਸ ਦੌਰਾਨ ਕੁੱਤੇ ਦੇ ਵੱਢਣ ਦੇ ਡਰ ਤੋਂ ਮਹਿਲਾ ਦੀ ਸਕੂਟੀ ਦਾ ਸੰਤੁਲਨ ਵਿਗੜ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਮਹਿਲਾਵਾਂ ਸਮੇਤ ਬੱਚੇ ਉੱਛਲ ਕੇ ਸੜਕ 'ਤੇ ਡਿੱਗ ਗਏ । ਮੌਕੇ ਤੇ ਮੌਜੂਦ ਲੋਕਾਂ ਵੱਲੋ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ।