by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਰਤਲਾਮ 'ਚ ਇਕ ਔਰਤ ਨੇ 2 ਸਿਰ ਅਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੀ ਬਿਹਤਰ ਦੇਖਭਾਲ ਲਈ ਉਸ ਨੂੰ ਹੁਣ ਇੰਦੌਰ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਡਾਕਟਰ ਬ੍ਰਜੇਸ਼ ਲਾਹੋਟੀ ਨੇ ਦੱਸਿਆ ਕਿ ਪੈਦਾ ਹੋਏ ਬੱਚੇ ਦੇ 2 ਸਿਰ, 3 ਹੱਥ ਅਤੇ 2 ਪੈਰ ਹਨ। ਇਹ ਇਕ ਤਰ੍ਹਾਂ ਦੀ ਜਟਿਲ ਬੀਮਾਰੀ ਹੈ। ਬੱਚਾ ਹਾਲੇ ਖ਼ਤਰੇ ਤੋਂ ਬਾਹਰ ਨਹੀਂ ਹੈ। ਬੱਚੇ ਦਾ ਭਾਰ 3 ਕਿਲੋ 100 ਗ੍ਰਾਮ ਹੈ।
ਜਾਣਕਾਰੀ ਅਨੁਸਾਰ ਜਾਵਰਾ ਵਾਸੀ ਸ਼ਾਹੀਨ ਨੇ ਇਕ ਅਨੋਖੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ 2 ਸਿਰ ਅਤੇ ਤਿੰਨ ਹੱਥ ਹਨ। ਇਸ 'ਚ ਤੀਜਾ ਹੱਥ 2 ਚਿਹਰਿਆਂ ਵਿਚਾਲੇ ਪਿੱਛੇ ਵੱਲ ਹੈ। ਡਾਕਟਰਾਂ ਨੇ 2 ਸਿਰ ਅਤੇ 3 ਹੱਥਾਂ ਵਾਲੇ ਬੱਚਿਆਂ ਨੂੰ ਕਰੋੜਾਂ 'ਚ ਇਕ ਕੇਸ ਮੰਨਿਆ ਹੈ। ਵਿਗਿਆਨ ਦੀ ਭਾਸ਼ਾ 'ਚ ਇਸ ਤਰ੍ਹਾਂ ਦੀ ਸਥਿਤੀ ਨੂੰ ਪੋਲੀਸੈਫਲੀ ਕੰਡੀਸ਼ਨ ਕਿਹਾ ਜਾਂਦਾ ਹੈ।