by mediateam
13 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ ਪੁਲਿਸ ਨੂੰ ਪੇਲਹਮ ਪਾਰਕ ਦੇ ਨੇੜੇ ਇੱਕ ਘਰ ਵਿੱਚੋ ਔਰਤ ਦੀ ਲਾਸ਼ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਘਟਨਾਸਥਲ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਤੁਹਾਨੂੰ ਦੱਸ ਦਈਏ ਕਿ ਐਮਰਜੰਸੀ ਕਰਮਚਾਰੀਆਂ ਨੂੰ ਮੌਕੇ 'ਤੇ ਲੈਂਸਡੌਨੇ ਐਵੇਨਿਊ ਦੇ ਨੇੜੇ ਡੇਵੈਨਪੋਰਟ ਰੋਡ 'ਤੇ ਬੀਤੀ ਰਾਤ 3:00 ਵਜੇ ਬੁਲਾਇਆ ਗਿਆ |
ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਔਰਤ ਨੂੰ ਮੌਕੇ 'ਤੇ ਹੀ ਮ੍ਰਿਤਕ ਕਰਾਰ ਦਿੱਤਾ ਗਿਆ ਸੀ | ਉਹਨਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ ਅਤੇ ਸ਼ਕੀ ਦੋਸ਼ੀਆਂ ਬਾਰੇ ਹਜੇ ਕੁਛ ਵੀ ਨਹੀਂ ਕਿਹਾ ਜਾ ਸਕਦਾ |