ਬੀਚ ‘ਤੇ ਬਿਕਨੀ ਪਾ ਪਹੁੰਚੀ ਮਹਿਲਾ, ਪੁਲਸ ਨੇ ਕੇਸ ਦਰਜ ਲਾਇਆ ਜ਼ੁਰਮਾਨਾ

by mediateam

ਮਨੀਲਾ - ਫਿਲੀਪੀਂਸ ਦੇ ਪੁਕਾ ਬੀਚ 'ਤੇ ਆਪਣੇ ਪ੍ਰੇਮੀ ਦੇ ਨਾਲ ਛੁੱਟੀ ਮਨਾਉਣ ਆਈ ਮਹਿਲਾ ਨੂੰ ਬਿਕਨੀ ਪਾਉਣਾ ਮਹਿੰਗਾ ਪੈ ਗਿਆ। ਦਰਅਸਲ ਬੀਚ 'ਤੇ ਮਹਿਲਾ ਨੇ ਬਿਕਨੀ ਦੇ ਨਾਂ 'ਤੇ ਪਤਲੀ ਜਿਹੀ ਸਟ੍ਰਿਪ ਜਿਹਾ ਕੁਝ ਪਾਈ ਰਖਿਆ ਸੀ। ਤਾਈਵਾਨ ਦੀ ਲੀਨ ਜੂ ਟਿੰਗ 'ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ 'ਚ ਫਿਲੀਪੀਂਸ ਪ੍ਰਸ਼ਾਸਨ ਨੇ ਕੇਸ ਦਰਜ ਕਰ ਜ਼ੁਰਮਾਨਾ ਲਾ ਦਿੱਤਾ। ਟਿੰਗ ਦਾ ਬੀਚ 'ਚ ਬਿਕਨੀ ਅਵਤਾਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ 'ਤੇ ਇਹ ਜ਼ੁਰਮਾਨਾ ਲਗਾਇਆ ਗਿਆ।

ਡੇਲੀ ਮੇਲ 'ਚ ਛਪੀ ਰਿਪੋਰਟ ਮੁਤਾਬਕ, ਪੁਕਾ ਬੀਚ 'ਤੇ ਥੋਂਗ ਬਿਕਨੀ ਮਹਿਲਾ 2 ਵਾਰ ਪਹੁੰਚੀ। ਕੁਝ ਲੋਕਾਂ ਨੇ ਟਿੰਗ ਦੇ ਇਸ ਸਟਨਿੰਗ ਅਵਤਾਰ ਦੀ ਫੋਟੋ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਹਾਲਾਂਕਿ ਬੀਚ 'ਤੇ ਹਾਲੀਡੇਅ ਮਨਾਉਣ ਆਈ ਟਿੰਗ ਦੀਆਂ ਤਸਵੀਰਾਂ 'ਤੇ ਪ੍ਰਸ਼ਾਸਨ ਦਾ ਧਿਆਨ ਗਿਆ ਅਤੇ ਉਨ੍ਹਾਂ 'ਤੇ ਜ਼ੁਰਮਾਨਾ ਲੱਗ ਗਿਆ। ਪ੍ਰਸ਼ਾਸਨ ਨੇ ਟਿੰਗ ਦੇ ਹੋਟਲ ਜਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਫਿਲਹਾਲ ਇਹ ਪਤਾ ਨਾ ਚੱਲ ਸਕਿਆ ਹੈ ਕਿ ਮਹਿਲਾ 'ਤੇ ਕਿਨ੍ਹਾਂ ਦੋਸ਼ਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਿਲੀਪੀਂਸ ਦੇ ਕਾਨੂੰਨਾਂ ਦੇ ਤਹਿਤ ਅਸ਼ਲੀਲਤਾ ਫੈਲਾਉਣ ਦੇ ਦੋਸ਼ 'ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।