ਮਿਸੀਸਾਗਾ ‘ਚ ਮਹਿਲਾ ਨੇ ਚਾਕੂ ਨਾਲ ਕੀਤਾ ਇੱਕ ਵਿਅਕਤੀ ਦਾ ਕਤਲ, ਦੂਜੀ ਵਾਰ ਲੱਗੇ ਕਤਲ ਦੇ ਦੋਸ਼

by mediateam

9 ਮਾਰਚ, ਸਿਮਰਨ ਕੌਰ (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਮਿਸੀਸਾਗਾ 'ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਕੀ ਔਰਤ ਨੂੰ ਹਿਰਾਸਤ 'ਚ ਲਿਆ ਹੈ | ਦਸ ਦਈਏ ਕਿ ਪੁਲਿਸ ਨੇ 48 ਸਾਲਾਂ ਮਾਰੀ ਲਜੁਬਾਨੋਵਿੱਚ ਨੂੰ ਮੌਕੇ 'ਤੇ ਗਿਰਫ਼ਤਾਰ ਕਰ ਲਿਆ | ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 10:30 ਵਜੇ ਲਕਸ਼ੋਰ ਰੋਡ ਦੇ ਹੁਰੋਨਟਾਰਿਯੋ ਸਟ੍ਰੀਟ ਦੇ ਏਰੀਆ ਦੀ ਐਨ ਸਟ੍ਰੀਟ ਦੀ ਇੱਕ ਬਿਲਡਿੰਗ ਵਿੱਚੋਂ ਫੋਨ ਕਰ ਬੁਲਾਇਆ ਗਿਆ | ਔਰਤ ਨੇ ਵਿਅਕਤੀ ਦਾ ਕਤਲ ਚਾਕੂ ਮਾਰਕੇ ਕੀਤਾ ਜਿਸ ਤੋਂ ਬਾਅਦ ਉਸਨੂੰ ਮੌਕੇ ਤੇ ਹਸਪਤਾਲ ਲਜਾਏਗਾ ਗਿਆ ਜਿੱਥੇ ਉਸਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ |


ਵਿਅਕਤੀ ਨੂੰ ਮੌਕੇ ਤੇ ਹਸਪਤਾਲ ਲਜਾਏਗਾ ਗਿਆ ਸੀ ਜਿੱਥੇ ਉਸਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ | ਮ੍ਰਿਤਕ ਦੀ ਪਛਾਣ 54 ਸਾਲਾਂ ਮਾਈਕਲ ਜੌਹਨਸਟਨ ਦੇ ਨਾਂਅ ਤੋਂ ਹੋਈ ਹੈ | ਜ਼ਿਕਰਯੋਗ ਹੈ ਕਿ ਗਿਰਫ਼ਤਾਰ ਔਰਤ 'ਤੇ ਦੂਜੀ ਵਾਰ ਕਤਲ ਦੇ ਦੋਸ਼ ਲੱਗੇ ਹਨ |