by mediateam
6 ਮਾਰਚ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ 'ਚ ਇਕ ਔਰਤ ਦੇ ਖਿਲਾਫ਼ ਧੋਖਾਧੜੀ ਦਾ ਮੁਕਦਮਾ ਦਰਜ ਕੀਤਾ ਗਿਆ ਹੈ | ਔਰਤ'ਤੇ ਦੋਸ਼ ਲੱਗੇ ਹਨ ਕਿ ਉਸਨੇ ਟ੍ਰੈਵਲ ਏਜੇਂਟ ਦੇ ਕੱਮ 'ਚ ਫਰੌਡ ਕੀਤਾ ਹੈ | ਲੋਕਾਂ ਨੇ ਮਹਿਲਾ 'ਤੇ ਦੋਸ਼ ਲਗਾਇਆ ਹੈ ਕਿ ਉਸਨੇ 100 ਤੋਂ ਵੱਧ ਲੋਕਾਂ ਨਾਲ ਹਜ਼ਾਰਾਂ ਡਾਲਰਾਂ ਦਾ ਘਪਲਾ ਕੀਤਾ ਹੈ |
ਟ੍ਰੈਵਲ ਇੰਡਸਟਰੀ ਆਫ ਓਂਟਾਰੀਓ ਵਲੋਂ ਜਾਣਕਾਰੀ ਮਿਲੀ ਹੈ ਕਿ ਲਿਬਿਆ ਗੁਰੀਰਾ ਪੇਜ ਨਾਮਕ ਔਰਤ ਅਤੇ ਉਸਦੀ ਜੀ.ਟੀ.ਏ 'ਚ ਕੰਪਨੀ ਰਿਪ੍ਰੇਸੇੰਟਸ਼ੀਆਂਸ ਰੇਵਾਰ੍ਡ ਟ੍ਰੈਵਲ ਇੰਡਸਟਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਉਸ ਔਰਤ ਨੂੰ ਦੋਸ਼ੀ ਕਰਾਰ ਦਿੱਤਾ ਹੈ | ਉਹਨਾਂ ਦਸਿਆ ਕਿ ਔਰਤ ਆਪਣੀ ਟ੍ਰੈਵਲ ਏਜੇਂਸੀ ਰਜਿਸਟਰ ਕੀਤੇ ਬਿਨ੍ਹਾਂ ਚਲਾ ਰਹੀ ਸੀ | ਦੱਸ ਦਈਏ ਕਿ ਔਰਤ ਨੂੰ ਅਪ੍ਰੈਲ 'ਚ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ |