ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਕਰ 2022 ਦੇ ਸਮਾਰੋਹਾਂ 'ਚ ਕਾਮੇਡੀਅਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਲਈ ਵਿਲ ਸਮਿਥ ਨੂੰ ਭਾਰੀ ਕੀਮਤ ਚੁਕਾਉਣੀ ਪਈ। ਆਸਕਰ ਐਵਾਰਡ ਸਮਾਰੋਹ 'ਚ ਮੇਜ਼ਬਾਨ ਕ੍ਰਿਸ ਰਾਕ ਨੂੰ ਥੱਪੜ ਮਾਰਨ ਨੂੰ ਲੈ ਕੇ 'ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ' ਨੇ ਵਿਲ ਸਮਿਥ 'ਤੇ ਆਸਕਰ ਜਾਂ ਅਕੈਡਮੀ ਦੇ ਕਿਸੇ ਵੀ ਹੋਰ ਸਮਾਰੋਹ 'ਚ ਸ਼ਾਮਲ ਹੋਣ 'ਤੇ 10 ਸਾਲ ਦੀ ਪਾਬੰਦੀ ਲਗਾ ਦਿੱਤੀ। ਸਮਿਥ ਦੀ ਹਰਕਤ 'ਤੇ ਅਕੈਡਮੀ ਦੇ 'ਬੋਰਡ ਆਫ ਗਵਰਨਰਸ' ਦੀ ਮੀਟਿੰਗ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ।
ਉਧਰ ਸਮਿਥ ਨੇ ਪਾਬੰਦੀ 'ਤੇ ਕਿਹਾ ਕਿ ਮੈਂ ਅਕੈਡਮੀ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਅਕੈਡਮੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲੇ ਹੋਈ ਮੀਟਿੰਗ 'ਚ ਅਕੈਡਮੀ ਨੇ ਕਿਹਾ ਸੀ ਕਿ ਸਮਿਥ ਨੇ ਆਪਣੀ ਹਰਕਤ ਨਾਲ ਆਚਰਨ ਨਾਲ ਜੁੜੇ ਉਸ ਦੇ ਮਾਨਦੰਡਾਂ ਦਾ ਉਲੰਘਣ ਕੀਤਾ ਹੈ, ਜਿਸ ਦੇ ਤਹਿਤ ਅਨੁਚਿਤ ਰੂਪ ਨਾਲ ਸਰੀਰਕ ਸੰਪਰਕ ਕਰਨਾ, ਅਸ਼ਬਦ, ਕਹਿਣਾ ਜਾਂ ਧਮਕਾਉਣਾ ਅਕੈਡਮੀ ਦੀ ਇੱਜਤ ਦੇ ਖ਼ਿਲਾਫ਼ ਹੈ।
ਸਮਾਰੋਹ 'ਚ ਸਮਿਥ ਨੂੰ 'ਕਿੰਗ ਰਿਚਰਡ' 'ਚ ਉਨ੍ਹਾਂ ਦੇ ਦਮਦਾਰ ਅਭਿਨੈ ਲਈ ਸਰਵਉੱਚ ਅਦਾਕਾਰ ਦੇ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਪੁਰਸਕਾਰ ਲੈਂਦੇ ਸਮੇਂ ਉਨ੍ਹਾਂ ਨੇ ਅਕੈਡਮੀ ਅਤੇ ਨਾਮਿਤ ਕਲਾਕਾਰਾਂ ਤੋਂ ਮੁਆਫੀ ਮੰਗੀ ਸੀ ਪਰ ਰਾਕ ਦਾ ਨਾਂ ਨਹੀਂ ਲਿਆ ਸੀ।