ਬੁਢਲਾਡਾ (ਬੰਸਲ): ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦਿਆਂ ਪੰਜਾਬ ਦੋਧੀ ਯੂਨੀਅਨ ਵੱਲੋਂ ਵੀ ਸੰਘਰਸ਼ ਲਈ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਅਧੀਨ ਅੱਜ ਜਿਲ੍ਹਾਂ ਮਾਨਸਾ ਦੀ ਮੀਟਿੰਗ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ਲਈ ਦੋਧੀ ਯੂਨੀਅਨ ਡੱਟ ਕੇ ਸਾਥ ਦੇਵੇਗੀ ਉੱਥੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਲੋਕਾਂ ਨੂੰ ਹਰ ਗਲੀ ਮੁਹੱਲੇ ਵਿੱਚ ਜਾਗਰੂਕ ਕਰਕੇ ਇਸ ਸੰਘਰਸ਼ ਲਈ ਲੋਕਾਂ ਨੂੰ ਲਾਮਬੰਦ ਕਰੇਗੀ।
ਮੀਟਿੰਗ ਦੌਰਾਨ ਬਲਾਕ ਪ੍ਰਧਾਨ ਬਲਜੀਤ ਸਿੰਘ ਬਰ੍ਹੇ ਨੇ ਯੂਨੀਅਨ ਦੀਆਂ ਪਿਛਲੀਆਂ ਮੀਟਿੰਗਾਂ ਦਾ ਲੇਖਾਂ ਜ਼ੋਖਾ ਪੇਸ਼ ਕੀਤਾ ਗਿਆ ਅਤੇ ਪ੍ਰਣ ਲਿਆ ਗਿਆ ਕਿ ਦੋਧੀ ਯੂਨੀਅਨ ਆਪਣੇ ਫਰਜਾਂ ਪ੍ਰਤੀ ਦ੍ਰਿੜ ਰਹੇਗੀ। ਇਸ ਮੌਕੇ ਤੇ ਲਾਭ ਸਿੰਘ ਭੈਣੀਬਾਗਾ, ਨੇਕ ਸਿੰਘ ਧਲੇਵਾ, ਬੀਰ ਸਿੰਘ ਭੰਮੇ, ਸੰਦੀਪ ਖਿਆਲਾ, ਸੁਖਦਰਸ਼ਨ ਸਿੰਘ ਕੁਲਾਣਾ, ਸੱਤਪਾਲ ਸਿੰਘ ਧਲੇਵਾ, ਹਰਪਾਲ ਸਿੰਘ ਬਖਸ਼ੀਵਾਲਾ, ਗੁਰਪ੍ਰੀਤ ਸਿੰਘ ਰੰਘੜਿਆਲ, ਕਾਲਾ ਸਿੰਘ ਭੀਖੀ, ਰਾਮ ਕੁਮਾਰ ਬੁਢਲਾਡਾ, ਦੀਨਾ ਰਾਮ, ਹਰਵਿੰਦਰ ਸਿੰਘ, ਰਾਜ ਕੁਮਾਰ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਮੋਹਨ ਸਿੰਘ, ਨੱਥੂ ਸਿੰਘ, ਗੁਰਦੀਪ ਸਿੰਘ, ਵਿਸਾਖੀ ਰਾਮ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।