ਵਿੰਡਸਰ , 13 ਜੁਲਾਈ ( NRI MEDIA )
ਓਂਟਾਰੀਓ ਦੇ ਉਤਰਪੱਛਮੀ ਹਿੱਸੇ ਵਿਚ ਲੱਗੀ ਅੱਗ ਦਾ ਧੂੰਆਂ ਦੱਖਣਪੱਛਮੀ ਓਂਟਾਰੀਓ ਦੇ ਵਿਚ ਫੈਲ ਰਿਹਾ ਹੈ ,ਵਾਤਾਵਰਨ ਕੈਨੇਡਾ ਦੇ ਇਕ ਮੌਸਮ ਵਿਗਿਆਨਕ ਨੇ ਦੱਸਿਆ ਕਿ ਦੱਖਣਪਛੱਮੀ ਓਂਟਾਰੀਓ ਵਿਚ ਆਸਮਾਨ ਵਿਚ ਵਿੱਖਣ ਵਾਲਾ ਧੁੰਧਲਾਪਨ ਬੱਦਲਾਂ ਦੇ ਛਾ ਜਾਣ ਕਾਰਣ ਨਹੀਂ ਬਲਕਿ ਉਤਰੀ ਹਿੱਸੇ ਵਿਚ ਲੱਗੀ ਅੱਗ ਦੇ ਕਾਰਨ ਹੈ , ਜੰਗਲਾਤ ਅਤੇ ਕੁਦਰਤੀ ਸੰਸਾਧਨ ਮੰਤਰਾਲੇ ਨੇ ਦੱਸਿਆ ਕਿ ਉੱਤਰ ਦੇ ਵੱਲ ਨੂੰ 18 ਜੰਗਲੀ ਅੱਗਾਂ ਇਸ ਸਮੇ ਬਲ ਰਹੀਆਂ ਹਨ।
ਇਸ ਤੋਂ ਅਲਾਵਾ ਵਾਤਾਵਰਨ ਕੈਨੇਡਾ ਦੇ ਇਕ ਮੌਸਮ ਵਿਗਿਆਨਕ ਪੀਟਰ ਕੇਮਬੈੱਲ ਨੇ ਕਿਹਾ ਕਿ ਜੰਗਲੀ ਅੱਗ ਦਾ ਧੂੰਆਂ ਦੱਖਣਪੱਛਮੀ ਓਂਟਾਰੀਓ ਦੇ ਵਧੇਰੇ ਹਿੱਸੇ ਚ ਫੈਲਿਆ ਹੋਇਆ ਹੈ, ਇਸਦੇ ਨਾਲ ਹੀ ਗ੍ਰੇਟਰ ਟੋਰਾਂਟੋ ਤੋਂ ਵਿਆਰਟਨ, ਪੱਛਮ ਤੋਂ ਵਿੰਡਸਰ, ਦੱਖਣ ਤੋਂ ਲੰਡਨ ਤਕ ਇਸ ਧੂੰਏਂ ਦਾ ਪਸਾਰਾ ਹੈ , ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਬੜੀ ਹੀ ਨਾਜ਼ੁਕ ਹੈ ਕਿਉਕਿ ਕੇਂਦਰੀ ਓਂਟਾਰੀਓ ਦੇ ਹਿੱਸੇ ਜਿਵੇਂ ਕਿ ਕੋਟੇਜ ਕੰਟਰੀ ਅਤੇ ਬਾਰੀ ਵਿਚ ਇਸ ਧੂਏ ਦਾ ਬਿਲਕੁਲ ਵੀ ਕੋਈ ਅਸਰ ਨਹੀਂ ਹੈ , ਇਹ ਧੂੰਆਂ ਹਰ ਕਿਸੇ ਥਾਂ ਉਤੇ ਜਿਆਦਾ ਘਣਤਾ ਵਿਚ ਮੌਜੂਦ ਨਹੀਂ ਹੈ ਅਤੇ ਨਾ ਹੀ ਹਰ ਮੌਸਮ ਨਿਰੀਖਣ ਸਟੇਸ਼ਨ ਇਸ ਵਾਰੇ ਰਿਪੋਰਟ ਕਰ ਰਿਹਾ।
ਅੱਗ ਦੇ ਧੂੰਏਂ ਦੀ ਘਣਤਾ ਸਭ ਤੋਂ ਵਧੇਰੇ ਉੱਤਰਪਛੱਮੀ ਓਂਟਾਰੀਓ ਅਤੇ ਉੱਤਰਪੂਰਵੀ ਓਂਟਾਰੀਓ ਦੇ ਵਿਚ ਹੈ ਅਤੇ ਇਥੇ ਦੇ ਲੋਕਾਂ ਉਪਰ ਹੀ ਇਸਦਾ ਸਭ ਤੋਂ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਦੱਖਣਪੱਛਮੀ ਓਂਟਾਰੀਓ ਦੇ ਵਾਸੀਆਂ ਨੂੰ ਇਸਤੋਂ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ ,ਇਸ ਜੰਗਲੀ ਅੱਗ ਦੇ ਚਲਦਿਆਂ ਸਭ ਤੋਂ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚੋ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ਉਤੇ ਭੇਜਿਆ |