ਪਤਨੀ ਨੇ ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਭ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ 9 ਸਾਲ ਤੋਂ ਇਕੱਠੇ ਰਹਿਣ ਦੇ ਬਾਵਜੂਦ ਕੁੜੀ ਨੇ ਆਪਣੇ ਪਤੀ ਨਾਲ ਇੱਕ ਵਾਰ ਵੀ ਸਰੀਰਕ ਸਬੰਧ ਨਹੀ ਬਣਾਏ। ਇਹ ਗੱਲ 9 ਸਾਲ ਬਾਅਦ ਉਦੋਂ ਸਾਹਮਣੇ ਆਈ ਜਦੋ ਪਤੀ ਨੇ ਅਦਾਲਤ 'ਚ ਆਪਣੀ ਪਟੀਸ਼ਨ ਦਾਇਰ ਕੀਤੀ। ਪਟੀਸ਼ਨਕਰਤਾ ਨੇ ਦੱਸਿਆ ਕਿ ਸਾਲ 2014 'ਚ ਉਸ ਦਾ ਇੱਕ ਕੁੜੀ ਨਾਲ ਵਿਆਹ ਹੋਇਆ ਸੀ । ਦੋਵਾਂ ਦੀ ਮੁਲਾਕਤ ਇੱਕ ਪੋਰਟਲ ਰਾਹੀਂ ਹੋਈ ਸੀ। ਫਿਰ ਸਾਨੂੰ ਪਿਆਰ ਹੋ ਗਿਆ ਤੇ ਅਸੀਂ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

ਪ੍ਰੇਮ ਵਿਆਹ ਹੋਣ ਦੇ ਬਾਵਜੂਦ ਵੀ ਕੁੜੀ ਨੇ ਵਿਆਹ ਤੋਂ ਬਾਅਦ ਪਤੀ ਨਾਲ ਸਰੀਰਕ ਸਬੰਧ ਨਹੀਂ ਬਣਾਏ, ਜਦੋ ਪਤੀ ਨੇ ਬੱਚਾ ਪੈਦਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਪਤਨੀ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ।ਜਿਸ ਤੋਂ ਬਾਅਦ ਹੁਣ ਪਤੀ ਵਲੋਂ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ । ਅਦਾਲਤ ਅਨੁਸਾਰ ਪਤੀ ਨੂੰ 9 ਸਾਲ ਤੱਕ ਸਰੀਰਕ ਸਬੰਧ ਬਣਾਉਣ ਤੋਂ ਰੋਕਣਾ ਮਾਨਸਿਕ ਜ਼ੁਲਮ ਹੈ…. ਸੈਕਸ ਵਿਆਹ ਦੀ ਬੁਨਿਆਦ ਹੈ ।ਅਦਾਲਤ ਨੇ ਕਿਹਾ ਕਿ ਸਰੀਰਕ ਸਬੰਧ ਤੋਂ ਬਿਨਾਂ ਕਿਸੇ ਵੀ ਵਿਆਹ ਦਾ ਲੰਬੇ ਸਮੇ ਤੱਕ ਚੱਲਣਾ ਮੁਸ਼ਕਲ ਹੋਵੇਗਾ ।ਇਸ ਲਈ ਅਜਿਹੇ ਵਿਆਹ ਨੂੰ ਤੁਰੰਤ ਖ਼ਤਮ ਕੀਤਾ ਜਾਵੇ ।