by jaskamal
ਨਿਊਜ਼ ਡੈਸਕ : WHO ਨੇ Monkeypox ਨੂੰ ‘ਗਲੋਬਲ ਹੈਲਥ ਐਮਰਜੈਂਸੀ’ ਐਲਾਨ ਦਿੱਤਾ ਹੈ। WHO ਦੇ ਡਾਇਰੈਕਟਰ ਜਨਰਲ ਡਾਕਟਰ ਟੇਡ੍ਰੋਸ ਐਡਨੋਮ ਨੇ ਕਿਹਾ ਕਿ Monkeypox ਨੂੰ ਵਿਸ਼ਵ ਪੱਧਰੀ ਐਮਰਜੈਂਸੀ ਐਲਾਨਿਆ ਗਿਆ ਹੈ। ਭਾਰਤ ’ਚ ਹੁਣ ਤੱਕ ਮੰਕੀਪੌਕਸ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। 75 ਦੇਸ਼ਾਂ ’ਚ ਮੰਕੀਪੌਕਸ ਦੇ 16000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ ਇਸ ਬੀਮਾਰੀ ਨਾਲ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।