by simranofficial
ਲੰਡਨ (ਐਨ .ਆਰ .ਆਈ ):ਦੁਨੀਆਂ ਦੇ ਵਿਚ ਕਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਫੈਲੀ ਹੋਈ ਹੈ ਇਸ ਸੰਭੰਧੀ ਸਰਕਾਰ ਤੇ WHO ਦੇ ਵਲੋਂ ਗੁਇਡਲਿੰਜ਼ ਤੇ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ ,ਓਥੇ ਹੀ ਹੁਣ WHO ਤੇ Unicef ਅਤੇ ਉਨ੍ਹਾਂ ਦੀਆਂ ਸਹਿਯੋਗੀ ਸੰਸਥਾਵਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੀ ਗਰਭ ਅਵਸਥਾ ਨੂੰ ਕੋਰੋਨਾ ਮਹਾਂਮਾਰੀ ਵਿੱਚ ਖ਼ਤਰਾ ਵਧਿਆ ਹੈ। WHO ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇ ਕੋਰੋਨਾ ਮਹਾਂਮਾਰੀ ਵਧਦੀ ਹੈ, ਤਾਂ ਹਰ 16 ਸਕਿੰਟਾਂ ਵਿਚ ਇਕ ਮਰਿਆ ਹੋਇਆ ਬੱਚਾ ਪੈਦਾ ਹੋਏਗਾ ਅਤੇ ਹਰ ਸਾਲ 20 ਲੱਖ ਤੋਂ ਵੱਧ 'ਸਟਿਲਬਰਥ' ਕੇਸ ਹੋਣਗੇ। ਰਿਪੋਰਟ ਦੇ ਅਨੁਸਾਰ, ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਵਿਕਾਸਸ਼ੀਲ ਦੇਸ਼ਾਂ ਨਾਲ ਸਬੰਧਤ ਹੋਣਗੇ।