by vikramsehajpal
ਵਾਸ਼ਿੰਗਟਨ (ਦੇਵ ਇੰਦਰਜੀਤ) : ਅਮਰੀਕਾ 'ਚ ਵ੍ਹਾਈਟ ਹਾਊਸ ਸਮੇਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਈਡੇਨ ਲਈ ਚੁਣੌਤੀ ਸਾਬਤ ਹੋ ਰਿਹਾ ਹੈ। ਵ੍ਹਾਈਟ ਹਾਊਸ ਨੇ ਇਸ ਦੇ ਵਿਰੁੱਧ ਕਾਰਵਾਈ ਕਰਦੇ ਭੰਗ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਆਪਣੇ ਪੰਜ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਦਰਅਸਲ ਭੰਗ ਦੀ ਵਰਤੋਂ ਦਾ ਮੁੱਦਾ ਰਾਸ਼ਟਰਪਤੀ ਜੋ ਬਾਈਡੇਨ ਲਈ ਸਿਰਦਰਦ ਬਣਦਾ ਜਾ ਰਿਹਾ ਹੈ ਕਿਉਂਕਿ ਵਾਸ਼ਿੰਗਟਨ ਡੀ.ਸੀ. ਸਮੇਤ 15 ਸੂਬਿਆਂ ਨੇ ਮੰਨੋਰਜਨ ਲਈ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਰੱਖੀ ਹੈ। ਦੱਸ ਦਈਏ ਕੀ ਯੂਰਪੀਅਨ ਸਰਕਾਰ ਨੇ ਇਸ 'ਤੇ ਰੋਕ ਲਾਈ ਹੋਈ ਹੈ।
ਹਾਲਾਂਕਿ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਵ੍ਹਾਈਟ ਹਾਊਸ ਨੇ ਸਫਾਈ ਦਿੱਤੀ ਹੈ ਕਿ ਇਸ ਦਾ ਕਾਰਣ ਸਿਰਫ ਭੰਗ ਹੀ ਨਹੀਂ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਪਾਕੀ ਨੇ ਕਿਹਾ ਕਿ ਸਿਰਫ ਭੰਗ ਦਾ ਇਸਤੇਮਾਲ ਕਰਨ ਦੇ ਚੱਲਦੇ ਹੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ ਗਿਆ ਹੈ ਸਗੋਂ ਇਸ ਦੇ ਪਿੱਛੇ ਹੋਰ ਵੀ ਕਾਰਣ ਰਹੇ ਹਨ।