ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦੇ ਪੇਕੇ ਘਰ ਜਾਣ 'ਤੇ ਇਨ੍ਹਾਂ ਗੁੱਸਾ ਆਇਆ ਕਿ ਉਸ ਨੇ ਆਪਣਾ ਘਰ ਸਾੜ ਦਿੱਤਾ। ਇਨ੍ਹਾ ਹੀ ਨਹੀ ਸਗੋਂ ਵਿਅਕਤੀ ਨੇ ਗੁੱਸੇ 'ਚ ਆ ਕੇ ਆਪਣੇ ਪਿਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਪੁੱਤ ਦੇ ਇਸ ਵਿਵਹਾਰ ਤੋਂ ਦੁੱਖੀ ਪਿਤਾ ਥਾਣੇ ਪਹੁੰਚਿਆ ਤੇ ਪੁਲਿਸ ਨੂੰ ਆਪਣੀ ਤਕਲੀਫ ਦੱਸੀ। ਪੁਲਿਸ ਅਧਿਕਾਰੀ ਕਮਲਦੀਨ ਨੇ ਦੱਸਿਆ ਕਿ ਸ਼ਹਿਜ਼ਾਦ ਨੇ ਆਪਣੇ ਪੁੱਤ ਅਜਰੂਦੀਨ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ ਹੈ । ਸ਼ਹਿਜ਼ਾਦ ਨੇ ਅਜਰੂਦੀਨ ਕੋਲੋਂ ਖੁਦ ਨੂੰ ਖ਼ਤਰਾ ਦੱਸਿਆ ਹੈ । ਉਸ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਵੱਡੇ ਪੁੱਤ ਅਜਰੂਦੀਨ ਦਾ ਬਹੁਤ ਖੌਫਨਾਕ ਸੁਭਾਅ ਹੈ। ਸ਼ਹਿਜ਼ਾਦ ਅਨੁਸਾਰ ਉਸ ਦੀਆਂ 2 ਨੂੰਹਾਂ ਭੈਣਾਂ ਹਨ।
ਨੂੰਹ ਦੇ ਇਕਲੋਤੇ ਭਰਾ ਦਾ ਵਿਆਹ ਸੀ । ਦੋਵੇ ਭੈਣਾਂ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗਈਆਂ ਸਨ ਪਰ ਅਜਰੂਦੀਨ ਆਪਣੀ ਪਤਨੀ ਨੂੰ ਨਹੀ ਭੇਜਣਾ ਚਾਹੁੰਦਾ ਸੀ। ਇਸ ਲਈ ਉਹ ਕਾਰ 'ਤੇ ਉਸ ਦੇ ਪਿੱਛੇ ਚਲਾ ਗਿਆ । ਇਸ ਦੌਰਾਨ ਪਰਿਵਾਰਿਕ ਮੈਬਰਾਂ ਨੇ ਛੋਟੇ ਪੁੱਤ ਦੀ ਨੂੰਹ ਨੂੰ ਵੀ ਪੇਕੇ ਘਰ ਭੇਜ ਦਿੱਤਾ । ਜਿਸ ਨੇ ਅਜਰੂਦੀਨ ਨੂੰ ਪਾਗਲ ਕਰ ਦਿੱਤਾ। ਦੇਰ ਰਾਤ ਨੂੰ ਅਜਰੂਦੀਨ ਪੈਟਰੋਲ ਤੇ ਕੁਹਾੜੀ ਲੈ ਕੇ ਘਰ ਪਹੁੰਚਿਆ। ਉਸ ਨੇ ਪੈਟਰੋਲ ਛਿੜਕ ਕੇ ਘਰ ਅੱਗ ਲੱਗਾ ਦਿੱਤੀ। ਜਿਸ ਕਾਰਨ ਘਰ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।