ਨਿਊਜ਼ ਡੈਸਕ (ਰਿੰਪੀ ਸ਼ਰਮਾ ): ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਰੀਨਾ ਕੌਰ ਨਾਮ ਦੀ ਪੀੜਤ ਮਹਿਲਾ ਨੇ ਕਿਹਾ ਜਦੋ ਉਸ ਨੂੰ ਆਪਣੇ ਪਤੀ ਤਰਨਜੀਤ ਸਿੰਘ ਦੇ ਦੂਜੇ ਵਿਆਹ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਕੈਨੇਡਾ ਤੋਂ ਪੰਜਾਬ ਆ ਕੇ ਜਲੰਧਰ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ। ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾਂ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਹੁਣ ਪੁਲਿਸ ਵਲੋਂ ਮਾਮਲਾ ਦਰਜ਼ ਕਰ ਲਿਆ ਗਿਆ । ਪੀੜਤਾ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਸਾਲ 2014 ਵਿੱਚ ਤਰਨਜੀਤ ਸਿੰਘ ਦੇ ਨਾਲ ਉਸ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਹੋਈ ਸੀ। ਤਰਨਜੀਤ ਸਿੰਘ ਉਸ ਸਮੇ ਨਵਾਂ- ਨਵਾਂ ਕੈਨੇਡਾ ਆਇਆ ਸੀ ।
ਗੱਲਬਾਤ ਤੋਂ ਬਾਅਦ ਉਨ੍ਹਾਂ ਦੀ ਕੈਨੇਡਾ ਵਿਖੇ ਪਰਿਵਾਰ ਦੀ ਸਹਿਮਤੀ ਨਾਲ ਮੰਗਣੀ ਹੋ ਗਈ ਤੇ ਉਸ ਤੋਂ ਬਾਅਦ ਪੰਜਾਬ ਦੇ ਫਗਵਾੜਾ ਵਿਖੇ ਵਿਆਹ ਹੋਇਆ। ਪੀੜਤਾ ਅਨੁਸਾਰ ਮੰਗਣੀ ਤੇ ਵਿਆਹ ਦੇ ਸਮੇ ਮੇਰੇ ਮਾਤਾ -ਪਿਤਾ ਵਲੋਂ ਸਹੁਰਾ ਪਰਿਵਾਰ ਦੀ ਮੰਗ ਅਨੁਸਾਰ ਦਾਜ ਦਿੱਤਾ ਗਿਆ ਸੀ । ਪੀੜਤਾ ਨੇ ਕਿਹਾ ਤਰਨਜੀਤ ਸਿੰਘ ਤੇ ਉਸ ਦੇ ਪਰਿਵਾਰ ਦਾ ਵਿਵਹਾਰ ਠੀਕ ਨਹੀ ਸੀ ਤੇ ਉਨ੍ਹਾਂ ਦਾ ਦਾਜ ਨੂੰ ਲੈ ਕੇ ਲਾਲਚ ਵੱਧ ਰਿਹਾ ਸੀ । ਪੀੜਤਾ ਨੇ ਕਿਹਾ ਮੇਰੇ ਪਤੀ ਨੇ ਮੈਨੂੰ ਪੇਕੇ ਘਰ ਛੱਡ ਦਿੱਤਾ ਤੇ ਉਸ ਤੋਂ ਬਾਅਦ ਉਸ ਨੇ ਮੇਰੇ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ।