ਵਟਸਐਪ ਦਾ ਨਵਾਂ ਫ਼ੀਚਰ – ਯੂਜਰਸ ਦੇ ਵਿੱਚ ਖੁਸ਼ੀ

by

ਟੋਰਾਂਟੋ , 28 ਮਾਰਚ ( NRI MEDIA )

ਮੇਸਜਿੰਗ ਐਪ ਵਟਸਐਪ ਹੁਣ ਐਡਰਾਇਡ ਸਮਾਰਟਫੋਨ ਯੂਜ਼ਰਾਂ ਲਈ ਵੀ ਫਿੰਗਰਪ੍ਰਿੰਟ ਓਥੈਂਟਿਕਸ਼ਨ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ , ਸਭ ਤੋਂ ਪਹਿਲਾਂ ਕੰਪਨੀ ਨੇ ਆਈਓਐਸ ਯੂਜ਼ਰਜ਼ ਨੂੰ ਇਹ ਫੀਚਰ ਜਾਰੀ ਕਰ ਦਿੱਤਾ ਹੈ , WABetainfo ਦੇ ਇੱਕ ਰਿਪੋਰਟ ਅਨੁਸਾਰ ਫੇਸਬੁੱਕ ਬੀਟਾ ਵਰਜ਼ਨ 2.19.83 ਵਿੱਚ ਫਿੰਗਰ ਪ੍ਰਿੰਟਰ ਔਥੈਂਟੇਕਸ਼ਨ ਦੀ ਫੀਚਰ ਦਿੱਤਾ ਗਿਆ ਹੈ |

ਇਸ ਅਪਡੇਟ ਤੋਂ ਬਾਅਦ ਯੂਜਰ ਆਪਣੀ ਵਟਸਐਪ ਨੂੰ ਫਿੰਗਰਪ੍ਰਿੰਟ ਸਕੈਨਰ ਨਾਲ ਅਨਲੌਕ ਕਰ ਸਕਦੇ ਹਨ ਹਾਲਾਂਕਿ ਪਹਿਲਾ ਤੋਂ ਹੀ ਜ਼ਿਆਦਾਤਰ ਐਂਡਰੌਇਡ ਸਮਾਰਟਫੋਨ ਵਿਚ ਐਪ ਲਾਕਿੰਗ ਦਾ ਫੀਚਰ ਦਿੱਤਾ ਜਾਂਦਾ ਹੈ ਜਿਸ ਨੂੰ ਫਿੰਗਰਪ੍ਰਿੰਟ ਸਕੈਨਰ ਨਾਲ ਅਨਲੌਕ ਕੀਤਾ ਜਾ ਸਕਦਾ ਹੈ ਅਤੇ ਲੋਕ ਇਸ ਨੂੰ ਵਟਸਐਪ ਲਈ ਇਸਤੇਮਾਲ ਕਰਦੇ ਹਨ |

ਐਂਡਰਾਇਡ ਨੂੰ ਦਿੱਤੇ ਜਾ ਰਹੇ ਵਟਸਐਪ ਦੇ ਇਹ ਨਵੇਂ ਫੀਚਰ ਲਈ ਯੂਜ਼ਰ ਪਰਾਈਵੇਸੀ ਟੈਬ ਵਿੱਚ ਜਾ ਕੇ ਐਨੇਬਲ ਕਰ ਸਕਦੇ ਹਨ , ਇੱਥੇ ਆਈਓਐਸ ਵਰਗੇ ਔਪਸ਼ਨ ਦਿਖਾਈ ਦੇਣਗੇ ਮਤਲਬ ਤੁਸੀਂ ਇਹ ਸੈਟ ਕਰ ਸਕਦੇ ਹੋ ਕਿ ਇਕ ਵਾਰ ਅਣਲੌਕ ਕਰਨ ਤੋਂ ਬਾਅਦ ਕਿੰਨੇ ਸਮੇਂ ਲਈ ਫਿੰਗਰਪ੍ਰਿੰਟ ਦੀ ਲੋੜ ਨਹੀਂ ਹੋਵੇਗੀ , ਇਸ ਵਿਚ ਇਕ ਮਿੰਟ, 10 ਮਿੰਟ ਅਤੇ 30 ਮਿੰਟ ਦਾ ਸਮਾਂ ਮਜੂਦ ਹੈ |

ਆਈਓਐਸ ਲਈ ਦਿੱਤਾ ਗਿਆ ਬਾਇਓਮਟ੍ਰਿਕ ਆਥਨਿਟਕਸ਼ਨ ਵਾਲਾ ਵਟਸਐਪ ਦੇ ਫੀਚਰ ਵਿੱਚ ਸਿਰਫ ਟਚ ਆਈਡੀ ਨਹੀਂ ਸਗੋਂ ਫੇਸ ਅਨਲੌਕ ਦਾ ਵੀ ਓਪਸ਼ਨ ਦਿੱਤਾ ਗਿਆ ਹੈ. ਪਰ ਇਹ ਸਾਫ ਨਹੀਂ ਹੈ ਕਿ Android ਸਮਾਰਟਫੋਨ ਵਿੱਚ ਵਟਸਐਪ  ਨੂੰ ਫੇਸ ਨਾਲ ਅਨਲੌਕ ਕੀਤਾ ਜਾ ਸਕਦਾ ਹੈ ਜਾਂ ਨਹੀਂ. ਕਿਉਂਕਿ ਹੁਣ ਜਿਆਦਾਤਰ ਐਂਡਰਾਇਡ ਸਮਾਰਟਫੋਨ ਵਿੱਚ ਫੇਸ ਅਨਲੌਕ ਦੀ ਫੀਚਰ ਮਿਲਦੀ ਹੈ |